ਗੱਡੀਆਂ ਹੌਲੀ ਚਲਾਉਣ ਦੀ ਸਲਾਹ

0
173

ਪਟਿਆਲਾ : ਸੰਘਣੀ ਧੰੁਦ ਦੌਰਾਨ ਤੇਜ਼ ਰਫਤਾਰੀ ਕਾਰਨ ਸ਼ੁੱਕਰਵਾਰ ਪਟਿਆਲਾ-ਚੰਡੀਗੜ੍ਹ ਰੋਡ ’ਤੇ ਧਰੇੜੀ ਜੱਟਾਂ ਟੋਲ ਪਲਾਜ਼ਾ ਕੋਲ ਦੋ ਟਰੱਕ ਤੇ ਛੇ ਕਾਰਾਂ ਟਕਰਾਅ ਗਈਆਂ, ਨਤੀਜੇ ਵਜੋਂ 10 ਲੋਕ ਜ਼ਖਮੀ ਹੋ ਗਏ। ਮੌਸਮ ਵਿਭਾਗ ਨੇ ਕਿਹਾ ਹੈ ਕਿ ਧੁੰਦਾਂ ਪੈ ਰਹੀਆਂ ਹਨ ਤੇ ਲੋਕ ਵਾਹਨ ਤੇਜ਼ ਨਾ ਚਲਾਉਣ। ਮੌਸਮ ਵਿਭਾਗ ਅਨੁਸਾਰ ਅਗਲੇ 5 ਦਿਨਾਂ ਤੱਕ ਪੰਜਾਬ, ਹਰਿਆਣਾ ਅਤੇ ਰਾਜਸਥਾਨ ਦੇ ਕੁਝ ਇਲਾਕਿਆਂ ’ਚ ਸੰਘਣੀ ਧੁੰਦ ਛਾਈ ਰਹੇਗੀ।

LEAVE A REPLY

Please enter your comment!
Please enter your name here