7.6 ਫੁੱਟ ਲੰਬਾ ਸਾਬਕਾ ਕਾਂਸਟੇਬਲ ਅੱਧਾ ਕਿੱਲੋ ਹੈਰੋਇਨ ਨਾਲ ਫੜਿਆ

0
214

ਤਰਨ ਤਾਰਨ : ਪੰਜਾਬ ਪੁਲਸ ਨੇ 7.6 ਫੁੱਟ ਲੰਬੇ ਸਾਬਕਾ ਕਾਂਸਟੇਬਲ ਜਗਦੀਪ ਸਿੰਘ ਉਰਫ ਦੀਪ ਸਿੰਘ ਨੂੰ ਹੈਰੋਇਨ ਦੇ ਮਾਮਲੇ ’ਚ ਗਿ੍ਰਫਤਾਰ ਕੀਤਾ ਹੈ। ਉਸਨੇ ਅਮੈਰਿਕਨ ਗੌਟ ਟੈਲੇਂਟ ’ਚ ਗਤਕੇ ਦੇ ਜੌਹਰ ਦਿਖਾਏ ਸਨ। ਕੁਝ ਸਮਾਂ ਪਹਿਲਾਂ ਉਸਨੇ ਪਰਿਵਾਰਕ ਕਾਰਨਾਂ ਦਾ ਹਵਾਲਾ ਦੇ ਕੇ ਨੌਕਰੀ ਛੱਡ ਦਿੱਤੀ ਸੀ। ਉਸਨੇ ਕੁਝ ਸਮੇਂ ਬਾਅਦ ਮੁੜ ਅਮਰੀਕਾ ਜਾਣਾ ਸੀ। ਸਟੇਟ ਸਪੈਸ਼ਲ ਆਪ੍ਰੇਸ਼ਨ ਸੈੱਲ ਨੂੰ ਸਰਹੱਦ ਪਾਰ ਤੋਂ 500 ਗ੍ਰਾਮ ਹੈਰੋਇਨ ਦੀ ਸਪੁਰਦਗੀ ਦੀ ਸੂਚਨਾ ਮਿਲੀ ਸੀ। ਖੂਫ਼ੀਆ ਆਪ੍ਰੇਸ਼ਨ ਦੌਰਾਨ ਦੀਪ ਸਿੰਘ ਆਪਣੀ ਬੋਲੈਰੋ ’ਚ ਉੱਥੇ ਆ ਪਹੁੰਚਿਆ।
ਤਲਾਸ਼ੀ ਲੈਣ ’ਤੇ ਉਸ ਕੋਲੋਂ 500 ਗ੍ਰਾਮ ਹੈਰੋਇਨ ਬਰਾਮਦ ਹੋਈ। ਇਸ ਦੌਰਾਨ ਉਸਦੇ ਦੋ ਹੋਰ ਸਾਥੀਆਂ ਨੂੰ ਵੀ ਹਿਰਾਸਤ ਵਿਚ ਲੈ ਲਿਆ ਗਿਆ। ਪੁਰਾਣਾ ਪੁਲਸ ਮੁਲਾਜ਼ਮ ਹੋਣ ਕਰ ਕੇ ਦੀਪ ਸਿੰਘ ਨੂੰ ਚੌਕੀਆਂ ’ਤੇ ਪੁੱਛਗਿੱਛ ਲਈ ਨਹੀਂ ਰੋਕਿਆ ਜਾਂਦਾ ਸੀ। ਉਹ ਹੈਰੋਇਨ ਦੀ ਤਸਕਰੀ ਲਈ ਆਪਣੇ ਮਸ਼ਹੂਰ ਚਿਹਰੇ ਦੀ ਵਰਤੋਂ ਕਰ ਰਿਹਾ ਸੀ।

LEAVE A REPLY

Please enter your comment!
Please enter your name here