ਨਿਊ ਜ਼ੀਲੈਂਡ ’ਚ ਬੀਬੀਆਂ ਨਾਲ ਛੇੜਛਾੜ ਬਾਪੂ ਨੂੰ ਤਿੰਨ ਹਜ਼ਾਰ ਡਾਲਰ ’ਚ ਪਈ

0
172

ਵੈਲਿੰਗਟਨ : ਨਿਊਜ਼ੀਲੈਂਡ ਦੀ ਬੀਚ ’ਤੇ ਤਿੰਨ ਔਰਤਾਂ ਨਾਲ ਫੋਟੋ ਖਿਚਵਾਉਣ ਦੇ ਬਹਾਨੇ ਛੇੜਖਾਨੀ ਕਰਨ ਵਾਲੇ 67 ਸਾਲਾ ਭਾਰਤੀ ਨਾਗਰਿਕ ਨੂੰ ਪੀੜਤਾਂ ਨੂੰ 3000 ਨਿਊਜ਼ੀਲੈਂਡ ਡਾਲਰ ਅਦਾ ਕਰਨ ਦਾ ਹੁਕਮ ਦਿੱਤਾ ਗਿਆ ਹੈ। ਦੋਸ਼ੀ ਦੀ ਪਛਾਣ ਜਵਾਹਰ ਸਿੰਘ ਵਜੋਂ ਹੋਈ ਹੈ ਤੇ ਉਸ ਨੇ ਨੈਲਸਨ ਦੀ ਬੀਚ ’ਤੇ ਆਪਣੀਆਂ ਹਰਕਤਾਂ ਨਾਲ ਪਰਵਾਰ ਨੂੰ ਸ਼ਰਮਿੰਦਾ ਕੀਤਾ। ਅਦਾਲਤ ਨੇ ਕਿਹਾ ਕਿ ਦੋਸ਼ੀ ਆਪਣੇ ਪੁੱਤ ਨੂੰ ਮਿਲਣ ਲਈ ਨਿਊਜ਼ੀਲੈਂਡ ਆਇਆ ਸੀ ਤੇ ਉਸ ਨੇ ਆਪਣੇ ਅਤੇ ਆਪਣੇ ਪੁੱਤਰ ਲਈ ਸਰਮਸ਼ਾਰ ਹੋਣ ਵਾਲਾ ਕਾਰਾ ਕੀਤਾ। ਦੋਸ਼ੀ ਨੂੰ ਹਰ ਪੀੜਤ ਨੂੰ ਭਾਵਨਾਤਮਕ ਠੇਸ ਪਹੁੰਚਾਉਣ ਲਈ ਇਕ-ਇਕ ਹਜ਼ਾਰ ਡਾਲਰ ਦੇਣ ਦਾ ਹੁਕਮ ਦਿੱਤਾ ਗਿਆ ਹੈ। ਪੁਲਸ ਅਨੁਸਾਰ 28 ਸਤੰਬਰ ਨੂੰ ਔਰਤ ਸਵੇਰੇ 9.15 ਵਜੇ ਦੇ ਕਰੀਬ ਆਪਣੇ ਕੁੱਤੇ ਨੂੰ ਬੀਚ ’ਤੇ ਸੈਰ ਕਰਾ ਰਹੀ ਸੀ, ਜਵਾਹਰ ਸਿੰਘ ਨੇ ਉਸ ਨਾਲ ਫੋਟੋ ਖਿਚਵਾਉਣ ਲਈ ਉਸ ਕੋਲ ਪਹੁੰਚ ਕੀਤੀ। ਉਸ ਨੇ ਲਗਾਤਾਰ ਵੱਖ-ਵੱਖ ਸਮੇਂ ’ਤੇ ਔਰਤਾਂ ਨਾਲ ਫੋਟੋਆਂ ਖਿਚਵਾਉਣ ਦੇ ਬਹਾਨੇ ਛੇੜਖਾਨੀ ਕੀਤੀ।

LEAVE A REPLY

Please enter your comment!
Please enter your name here