ਮਜੀਠੀਆ ਸਿੱਟ ਅੱਗੇ ਪੇਸ਼

0
171

ਪਟਿਆਲਾ : ਅਕਾਲੀ ਨੇਤਾ ਬਿਕਰਮ ਮਜੀਠੀਆ ਦੋ ਸਾਲ ਪਹਿਲਾਂ ਦਰਜ ਨਸ਼ਾ ਤਸਕਰੀ ਦੇ ਮਾਮਲੇ ’ਚ ਪੁੱਛਗਿੱਛ ਲਈ ਸੋਮਵਾਰ ਏ ਡੀ ਜੀ ਪੀ ਮੁਖਵਿੰਦਰ ਸਿੰਘ ਛੀਨਾ ਦੀ ਅਗਵਾਈ ਹੇਠਲੀ ਸਿੱਟ ਅੱਗੇ ਪੇਸ਼ ਹੋਏ। ਉਨ੍ਹਾ ਦੀ ਆਮਦ ਤੋਂ ਪਹਿਲਾਂ ਵੱਡੀ ਗਿਣਤੀ ’ਚ ਅਕਾਲੀ ਵਰਕਰ ਪੁੱਜ ਗਏ। ਸਥਿਤੀ ਕੰਟਰੋਲ ਵਿਚ ਰੱਖਣ ਲਈ ਨਾਕਿਆਂ ’ਤੇ 500 ਤੋਂ ਵੱਧ ਪੁਲਸ ਮੁਲਾਜ਼ਮ ਤਾਇਨਾਤ ਸਨ। ਪੇਸ਼ੀ ਤੋਂ ਪਹਿਲਾਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਮਜੀਠੀਆ ਨੇ ਕਿਹਾ ਕਿ ਛੀਨਾ 31 ਦਸੰਬਰ ਨੂੰ ਸੇਵਾਮੁਕਤ ਹੋ ਰਹੇ ਹਨ ਤੇ ਉਹ ਚਾਹੁੰਣਗੇ ਕਿ ਉਨ੍ਹਾ ਦੀ ਸੇਵਾਮੁਕਤੀ ਤੋਂ ਬਾਅਦ ਮੁੱਖ ਮੰਤਰੀ ਭਗਵੰਤ ਮਾਨ ਨੂੰ ਸਿੱਟ ਦਾ ਨਵਾਂ ਮੁਖੀ ਲਾਇਆ ਜਾਵੇ, ਤਾਂ ਜੋ ਉਨ੍ਹਾ ਤੋਂ ਮੁੱਖ ਮੰਤਰੀ ਸਿੱਧੇ ਸਵਾਲ ਕਰ ਸਕਣ। ਮਜੀਠੀਆ ਨੇ ਇਹ ਵੀ ਕਿਹਾ ਕਿ ਇਸ ਸਿੱਟ ਦੇ ਮੈਂਬਰਾਂ ਵਜੋਂ ਮੁੱਖ ਮੰਤਰੀ ਦੇ ਓ ਐੱਸ ਡੀ ਰਾਜਵੀਰ ਸਿੰਘ ਘਰਾਚੋਂ ਅਤੇ ਮੀਡੀਆ ਡਾਇਰੈਕਟਰ ਬਲਤੇਜ ਪਨੂੰ ਨੂੰ ਵੀ ਸ਼ਾਮਲ ਕਰ ਲਿਆ ਜਾਵੇ।

LEAVE A REPLY

Please enter your comment!
Please enter your name here