ਕਾਮਰੇਡ ਅਣਖੀ ਦੀ ਬਰਸੀ ’ਤੇ ਬਿਜਲੀ ਕਾਮਿਆਂ ਨੂੰ ਇਕਮੁੱਠ ਹੋ ਕੇ ਸੰਘਰਸ਼ ਲੜਨ ਦਾ ਸੱਦਾ

0
166

ਪਟਿਆਲਾ : ਮੰਗਲਵਾਰ ਇੱਥੇ ਫੈਕਟਰੀ ਏਰੀਆ ਅਣਖੀ ਭਵਨ ਪਟਿਆਲਾ ਵਿਖੇ ਕਾਮਰੇਡ ਭਗਵਾਨ ਸਿੰਘ ਅਣਖੀ ਦੀ 32ਵੀਂ ਸਾਲਾਨਾ ਬਰਸੀ ਮਨਾਈ ਗਈ, ਜਿਸ ਵਿੱਚ ਪਿਛਲੇ ਸਮੇਂ ਦੌਰਾਨ ਵਿਛੜੇ ਬਿਜਲੀ ਮੁਲਾਜ਼ਮ ਆਗੂਆਂ ਤੇ ਵਰਕਰਾਂ ਨੂੰ ਸ਼ਰਧਾਂਜਲੀ ਭੇਟ ਕਰਦਿਆਂ ਉਹਨਾਂ ਦੇ ਪਾਏ ਪੂਰਨਿਆਂ ’ਤੇ ਚੱਲਣ ਦਾ ਪ੍ਰਣ ਦੁਹਰਾਇਆ ਗਿਆ। ਬਰਸੀ ਸਮੇਂ ਪੰਜਾਬ ਦੇ ਕੋਨੇ-ਕੋਨੇ ਤੋਂ ਹਜ਼ਾਰਾਂ ਬਿਜਲੀ ਕਾਮੇ ਬੱਸਾਂ, ਕਾਰਾਂ ਤੇ ਟੈਕਸੀਆਂ ਰਾਹੀਂ ਆਪਣੇ ਮਹਿਬੂਬ ਆਗੂਆਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਪੁੱਜੇ। ਫੈਕਟਰੀ ਏਰੀਆ ਸਮੇਤ ਹੈੱਡ ਆਫਿਸ ਤੱਕ ਝੰਡੀਆਂ ਅਤੇ ਮਾਟੋ ਨਾਲ ਸਜਾਇਆ ਗਿਆ।
ਬਰਸੀ ਸਮਾਗਮ ਦੀ ਸ਼ੁਰੂਆਤ ਕਰਦਿਆਂ ਜਥੇਬੰਦੀ ਦੇ ਸੂਬਾ ਪ੍ਰਧਾਨ ਜਰਨੈਲ ਸਿੰਘ ਨੇ ਲਾਲ ਝੰਡਾ ਲਹਿਰਾਇਆ। ਹਰਦੇਵ ਅਰਸੀ, ਜਗਜੀਤ ਸਿੰਘ ਜੋਗਾ, ਭੁਪਿੰਦਰ ਸਾਂਬਰ ਅਤੇ ਸੂਬਾਈ ਆਗੂਆਂ ਨੇ ਅਣਖੀ ਜੀ ਦੀ ਫੋਟੋ ਤੋਂ ਪਰਦਾ ਲਾਹਿਆ। ਇਸ ਉਪਰੰਤ ਸਾਰੇ ਹਾਜ਼ਰੀਨ ਬਿਜਲੀ ਮੁਲਾਜ਼ਮਾਂ ਵੱਲੋਂ ਦੋ ਮਿੰਟ ਦਾ ਮੌਨ ਧਾਰ ਕੇ ਵਿਛੜੇ ਆਗੂਆਂ ਨੂੰ ਸ਼ਰਧਾਂਜਲੀ ਭੇਟ ਕੀਤੀ ਗਈ। ਕਰਮ ਚੰਦ ਭਾਰਦਵਾਜ ਸੂਬਾ ਸਰਪ੍ਰਸਤ ਨੇ ਸਮਾਗਮ ਦਾ ਉਦਘਾਟਨ ਕਰਦਿਆਂ ਵਿਛੜੇ ਆਗੂਆਂ ਭਗਵਾਨ ਸਿੰਘ ਅਣਖੀ, ਦਰਸ਼ਨ ਬਾਗੀ, ਮੁਖਵੰਤ ਸਿੰਘ ਸਿੱਧੂ, ਮਹਿੰਦਰ ਸਿੰਘ, ਕੇਵਲ ਸਿੰਘ, ਅੱੈਚ ਐੱਸ ਪ੍ਰਮਾਰ, ਅਮਰਨਾਥ, ਦਰਸ਼ਨ ਸਿੰਘ ਚਾਹਲ, ਪਦਮ ਠਾਕੁਰ, ਅੱਛਰ ਸਿੰਘ ਸਰੋਆ, ਦਰਸ਼ਨ ਸਿੰਘ, ਸਤਨਾਮ ਛਲੇੜੀ, ਜੀਤ ਸਿੰਘ ਦੁਖੀ ਆਦਿ ਸਮੇਤ ਸਰਕਲ ਆਗੂਆਂ ਮੰਗਲ ਸਿੰਘ ਚੱਠਾ, ਚਤਰ ਸਿੰਘ, ਧੰਨਾ ਰਾਮ, ਅਮਰਜੀਤ ਲਾਗੜੀਆਂ, ਬਿ੍ਰਜ ਮੋਹਨ ਆਦਿ ਸਾਥੀਆਂ ਅਤੇ ਡਿਊਟੀ ਦੌਰਾਨ ਵਿਛੜੇ ਸਾਥੀਆਂ ਨੂੰ ਸ਼ਰਧਾਂਜਲੀ ਭੇਟ ਕਰਦਿਆਂ ਬਿਜਲੀ ਕਾਮਿਆਂ ਨੂੰ ਵਿਛੜੇ ਸਾਥੀਆਂ ਦੇ ਪਾਏ ਪੂਰਨਿਆਂ ’ਤੇ ਚੱਲਣ ਦਾ ਨਿਸ਼ਚਾ ਦੁਹਰਾਇਆ। ਉਹਨਾਂ ਕਿਹਾ ਕਿ ਪੰਜਾਬ ਸਰਕਾਰ ਅਤੇ ਪਾਵਰ ਮੈਨੇਜਮੈਂਟ ਮੁਲਾਜ਼ਮਾਂ ਨਾਲ ਮੀਟਿੰਗ ਵਿੱਚ ਮੰਨੀਆਂ ਮੰਗਾਂ ਲਾਗੂ ਨਹੀਂ ਕਰ ਰਹੀਆਂ। ਪੇ ਕਮਿਸ਼ਨ ਦੀ ਰਿਪੋਰਟ ਹੂਬਹੂ ਲਾਗੂ ਕਰਨ, ਪੇ-ਅਨਾਮਲੀਜ਼ ਦੂਰ ਕਰਨ ਤੋਂ ਆਨਾਕਾਨੀ ਕੀਤੀ ਜਾ ਰਹੀ ਹੈ। ਪੰਜਾਬ ਸਰਕਾਰ ਵਲੋਂ ਸਿਰਫ 4 ਪ੍ਰਤੀਸ਼ਤ ਡੀ ਏ ਦੀ ਕਿਸ਼ਤ ਦੇ ਕੇ ਡੀ ਏ ਦੀ ਬਕਾਇਆ ਰਾਸ਼ੀ ਦੇਣ ਤੋਂ ਮੁਲਾਜ਼ਮਾਂ ਨੂੰ ਟਾਲਮਟੋਲ ਕੀਤਾ ਗਿਆ। ਪੁਰਾਣੀ ਪੈਨਸ਼ਨ ਦੇਣ, ਮੁਲਾਜ਼ਮਾਂ ਦੀਆਂ ਮਨਜੂਰਸ਼ੁਦਾ ਪੋਸਟਾਂ ਖਤਮ ਕੀਤੀਆਂ ਜਾ ਰਹੀਆਂ ਹਨ। ਨਵੀਂ ਭਰਤੀ ਦੀ ਥਾਂ ਸੀ ਆਰ ਏ 295/19 ਅਧੀਨ ਸ ਲ ਮ ਨੂੰ ਤੰਗ-ਪ੍ਰੇਸ਼ਾਨ ਨਾ ਕਰਨ, ਪਰਖ ਕਾਲ ਪੂਰਾ ਕਰ ਚੁੱਕੇ ਮੁਲਾਜ਼ਮਾਂ ਨੂੰ ਪੂਰਾ ਸਕੇਲ ਦੇਣ ਦੀ ਮੰਗ ਕੀਤੀ। ਇਸ ਸਮੇਂ ਵੱਖ-ਵੱਖ ਮਤਿਆਂ ਰਾਹੀਂ ਬਿਜਲੀ ਐਕਟ 2022 ਰੱਦ ਕਰਨ, ਠੇਕੇਦਾਰੀ ਸਿਸਟਮ ਬੰਦ ਕਰਨ, ਕੰਪਨੀਆਂ ਦੀ ਥਾਂ ਮੁੜ ਬਿਜਲੀ ਬੋਰਡ ਬਣਾਉਣ, ਨਿੱਜੀਕਰਨ ਬੰਦ ਕਰਨ, ਨਵਾਂ ਸੀ ਆਰ ਏ ਜਾਰੀ ਕਰਕੇ ਸ ਲ ਮ ਦੀ ਭਰਤੀ ਤੇ ਮੰਨੀਆਂ ਮੰਗਾਂ ਲਾਗੂ ਕਰਨ ਦੀ ਮੰਗ ਕੀਤੀ ਗਈ। ਸੰਘਰਸ਼ ਕਰ ਰਹੇ ਸੀ ਆਰ ਏ 295/19 ਵਾਲੇ ਸਾਥੀਆਂ ਨਾਲ ਇੱਕਜੁੱਟਤਾ ਪ੍ਰਗਟ ਕਰਕੇ ਸੰਘਰਸ਼ ਵਿੱਚ ਸਮਰਥਨ ਦੇਣ ਦਾ ਫੈਸਲਾ ਕੀਤਾ ਗਿਆ। ਸਾਥੀ ਅਣਖੀ ਦੇ ਪਰਵਾਰ ਨੂੰ ਸਨਮਾਨਤ ਕੀਤਾ ਗਿਆ। ਜਰਨੈਲ ਸਿੰਘ ਔਲਖ ਪ੍ਰਧਾਨ ਵੱਲੋਂ ਬਾਹਰੋ ਆਏ ਸਾਥੀਆਂ ਲਈ ਲੰਗਰ ਦਾ ਵਧੀਆ ਪ੍ਰਬੰਧ ਕਰਨ ਲਈ ਪਟਿਆਲਾ ਸਰਕਲ ਦੇ ਸਾਥੀਆਂ ਦਾ ਧੰਨਵਾਦ ਕੀਤਾ ਗਿਆ। ਸਮਾਗਮ ਨੂੰ ਸੰਬੋਧਨ ਕਰਦਿਆਂ ਭੁਪਿੰਦਰ ਸਾਂਬਰ, ਹਰਦੇਵ ਅਰਸ਼ੀ, ਜਗਜੀਤ ਸਿੰਘ ਜੋਗਾ, ਕੁਲਵੰਤ ਸਿੰਘ ਮੌਲਵੀਵਾਲ ਜ਼ਿਲ੍ਹਾ ਸਕੱਤਰ ਪਟਿਆਲਾ, ਜਗਤਾਰ ਸਿੰਘ ਫਤਿਹ ਮਾਜਰੀ, ਲਕਸ਼ਮੀ ਨਰਾਇਣ ਭੀਖੀ ਨੇ ਸੰਬੋਧਨ ਕਰਦਿਆਂ ਪੰਜਾਬ ਤੇ ਕੇਂਦਰ ਸਰਕਾਰ ਦੀਆਂ ਲੋਕ ਵਿਰੋਧੀ ਨੀਤੀਆਂ ਦੀ ਸਖਤ ਸ਼ਬਦਾਂ ਵਿੱਚ ਨਿੰਦਾ ਕਰਦਿਆਂ ਮੁਲਾਜ਼ਮ ਮੰਗਾਂ ਮੰਨਣ ਦੀ ਅਪੀਲ ਕੀਤੀ। ਉਹਨਾਂ ਕਿਹਾ ਕਿ ਕੇਂਦਰ ਸਰਕਾਰ ਦੀਆਂ ਲੋਕ ਵਿਰੋਧੀ ਨੀਤੀਆਂ ਕਾਰਨ ਕਿਸਾਨ ਤੇ ਮਜ਼ਦੂਰ ਖੁਦਕੁਸ਼ੀਆਂ ਕਰ ਰਹੇ ਹਨ। ਪਾਵਰ ਕਾਰਪੋਰੇਸ਼ਨਾਂ ਲਗਾਤਾਰ ਘਾਟੇ ਵਿੱਚ ਜਾ ਰਹੀਆਂ ਹਨ। ਇਸ ਸਮੇਂ ਅਣਖੀ ਜੀ ਦੀ ਯਾਦ ਵਿੱਚ ਬੈਗ ਰਿਲੀਜ਼ ਕੀਤਾ ਗਿਆ। ਸ਼ਰਧਾਂਜਲੀ ਸਮਾਗਮ ਨੂੰ ਹੋਰਨਾਂ ਤੋਂ ਇਲਾਵਾ ਸਿਕੰਦਰ ਨਾਥ, ਬਲਜੀਤ ਮੋਦਲਾ, ਪੂਰਨ ਸਿੰਘ ਗੁੰਮਟੀ, ਅਮਰਜੀਤ ਸਿੰਘ ਹੁਸ਼ਿਆਰਪੁਰ, ਬਿੰਦਰ ਸਿੰਘ ਮਲੂਕਾ, ਸੁਖਦੇਵ ਸਿੰਘ ਬੱਗੀ ਪਤਨੀ, ਬਿ੍ਰਜ ਲਾਲ, ਹਰਵਿੰਦਰ ਸਿੰਘ, ਅਮਰੀਕ ਸਿੰਘ, ਨਛੱਤਰ ਸਿੰਘ ਰਣੀਆ, ਲੱਲੂ ਰਾਮ, ਅੰਕਿਤ ਸ਼ਰਮਾ, ਅਭਿਸ਼ੇਕ ਰਤਨ, ਜੰਗੀਰ ਸਿੰਘ ਕਟਾਰੀਆ, ਗੋਬਿੰਦ ਕਾਂਤ ਝਾਅ, ਲਖਬੀਰ ਸਿੰਘ ਅਤੇ ਮਨਿੰਦਰ ਸਿੰਘ ਆਦਿ ਆਗੂਆਂ ਨੇ ਸ਼ਰਧਾਂਜਲੀ ਭੇਟ ਕਰਦਿਆਂ ਮੈਨੇਜਮੈਂਟ ਪਾਸੋੋਂ ਮੰਨੀਆਂ ਮੰਗਾਂ ਲਾਗੂ ਕਰਨ ਦੀ ਮੰਗ ਕੀਤੀ।

LEAVE A REPLY

Please enter your comment!
Please enter your name here