ਲਖਨਊ : ਮਾਂ ਦੀ ਮੌਤ ਤੋਂ ਬਾਅਦ ਡਿਪਰੈਸ਼ਨ ਦਾ ਇਲਾਜ ਕਰਵਾ ਰਹੇ 35 ਸਾਲਾ ਵਿਅਕਤੀ ਨੇ ਇਥੋਂ ਦੇ ਚਾਰਬਾਗ ਰੇਲਵੇ ਸਟੇਸ਼ਨ ’ਤੇ ਮੰਗਲਵਾਰ ਹਾਵੜਾ ਜਾ ਰਹੀ ਪੰਜਾਬ ਮੇਲ ’ਤੇ ਚੜ੍ਹਨ ਦੀ ਕੋਸ਼ਿਸ਼ ਦੌਰਾਨ ਦੋਵੇਂ ਲੱਤਾਂ ਗੁਆ ਲਈਆਂ।
ਸ਼ਹਿਰ ਦੇ ਆਲਮਬਾਗ ਇਲਾਕੇ ਦੇ ਗੋਵਿੰਦ ਨਗਰ ਦਾ ਬਲਪ੍ਰੀਤ ਸਿੰਘ ਪੰਜ ਸਾਲ ਪਹਿਲਾਂ ਮਾਂ ਲਵਲੀਨ ਕੌਰ ਦੀ ਮੌਤ ਹੋਣ ਤੋਂ ਬਾਅਦ ਨੂਰ ਮੰਜ਼ਿਲ ਮਨੋਵਿਗਿਆਨਕ ਕੇਂਦਰ ’ਚ ਡਿਪਰੈਸ਼ਨ ਦਾ ਇਲਾਜ ਕਰਵਾ ਰਿਹਾ ਸੀ। ਹਾਲ ਹੀ ’ਚ ਉਸ ਦੀ ਮਾਨਸਿਕ ਸਿਹਤ ’ਚ ਸੁਧਾਰ ਦੇ ਸੰਕੇਤ ਮਿਲੇ ਸਨ। ਉਸ ਦੀ ਪਤਨੀ ਜਸਮੀਤ ਕੌਰ ਨੇ ਕਿਹਾ-ਸਵੇਰੇ ਮੈਂ ਉਸ ਨੂੰ ਨੇੜਿਉਂ ਖਾਣ ਲਈ ਕੁਝ ਲਿਆਉਣ ਲਈ ਕਿਹਾ ਸੀ, ਪਰ ਕੁਝ ਘੰਟਿਆਂ ਬਾਅਦ ਜੀ ਆਰ ਪੀ ਨੇ ਮੈਨੂੰ ਹਾਦਸੇ ਬਾਰੇ ਸੂਚਤ ਕੀਤਾ। ਮੈਨੂੰ ਨਹੀਂ ਪਤਾ ਕਿ ਉਹ ਰੇਲਵੇ ਸਟੇਸ਼ਨ ’ਤੇ ਕਿਵੇਂ ਪੁੱਜ ਗਿਆ। ਬਲਪ੍ਰੀਤ ਬੇਰੁਜ਼ਗਾਰ ਹੈ ਅਤੇ ਪਰਵਾਰ ਦੀ ਕਮਾਈ ਦਾ ਮੁੱਖ ਸਰੋਤ ਕਿਰਾਏਦਾਰਾਂ ਤੋਂ ਪ੍ਰਾਪਤ ਹੁੰਦਾ ਕਿਰਾਇਆ ਹੈ।


