ਭਾਜਪਾ ਸਾਂਸਦ ਦੇ ਬਿਆਨ ਦਰਜ

0
190

ਨਵੀਂ ਦਿੱਲੀ : ਸੰਸਦੀ ਮਾਮਲਿਆਂ ਬਾਰੇ ਮੰਤਰੀ ਪ੍ਰਹਿਲਾਦ ਜੋਸ਼ੀ ਨੇ ਸ਼ੁੱਕਰਵਾਰ ਕਿਹਾ ਕਿ ਸੰਸਦ ਸੁਰੱਖਿਆ ਸੰਨ੍ਹ ਮਾਮਲੇ ’ਚ ਭਾਜਪਾ ਦੇ ਲੋਕ ਸਭਾ ਮੈਂਬਰ ਪ੍ਰਤਾਪ ਸਿਮਹਾ ਦਾ ਬਿਆਨ ਦਰਜ ਕੀਤਾ ਗਿਆ ਹੈ। ਇੱਥੇ ਪ੍ਰੈੱਸ ਕਾਨਫਰੰਸ ’ਚ ਜੋਸ਼ੀ ਨੇ ਕਿਹਾ ਕਿ 13 ਦਸੰਬਰ ਨੂੰ ਸੁਰੱਖਿਆ ’ਚ ਕੁਤਾਹੀ ਦੀ ਜਾਂਚ ਜਾਰੀ ਹੈ ਅਤੇ ਰਿਪੋਰਟ ਆਉਣ ਤੋਂ ਬਾਅਦ ਕਾਨੂੰਨ ਤਹਿਤ ਅਗਲੀ ਕਾਰਵਾਈ ਕੀਤੀ ਜਾਵੇਗੀ। 2001 ਵਿਚ ਸੰਸਦ ’ਤੇ ਹੋਏ ਅੱਤਵਾਦੀ ਹਮਲੇ ਦੀ ਬਰਸੀ ’ਤੇ ਸਾਗਰ ਸ਼ਰਮਾ ਅਤੇ ਮਨੋਰੰਜਨ ਡੀ ਨੇ ਸਿਫਰ ਕਾਲ ਦੌਰਾਨ ਲੋਕ ਸਭਾ ਦੀ ਦਰਸ਼ਕ ਗੈਲਰੀ ਤੋਂ ਸਦਨ ਵਿਚ ਛਾਲ ਮਾਰ ਦਿੱਤੀ ਸੀ ਅਤੇ ਪੀਲੀ ਗੈਸ ਛੱਡੀ ਸੀ। ਹਾਲਾਂਕਿ ਸੰਸਦ ਮੈਂਬਰਾਂ ਨੇ ਉਸ ਨੂੰ ਫੜ ਲਿਆ। ਸ਼ਰਮਾ ਅਤੇ ਮਨੋਰੰਜਨ ਨੂੰ ਸਿਮਹਾ ਦੇ ਦਫਤਰ ਨੇ ਦਰਸ਼ਕਾਂ ਦੀ ਗੈਲਰੀ ਲਈ ਪਾਸ ਜਾਰੀ ਕੀਤੇ ਸਨ। ਸਿਮਹਾ ਮੈਸੂਰ ਤੋਂ ਲੋਕ ਸਭਾ ਮੈਂਬਰ ਹਨ।

LEAVE A REPLY

Please enter your comment!
Please enter your name here