ਪੱਤਰਕਾਰ ਗੁਰਨਾਮ ਸਿੰਘ ਦੀ ਸੜਕ ਹਾਦਸੇ ’ਚ ਮੌਤ

0
217

ਬਹਿਰਾਮ (ਅਵਤਾਰ ਕਲੇਰ)-ਫਗਵਾੜਾ-ਬੰਗਾ ਮੁੱਖ ਮਾਰਗ ’ਤੇ ਪਿੰਡ ਚੱਕ ਮੰਡੇਰ ਚੌਕ ਵਿੱਚ ਪੱਤਰਕਾਰ ਗੁਰਨਾਮ ਸਿੰਘ ਚੱਕ ਮੰਡੇਰ ਦੀ ਸੜਕ ਹਾਦਸੇ ਵਿੱਚ ਮੌਤ ਹੋ ਗਈ। ਬਹਿਰਾਮ ਸਾਈਡ ਤੋਂ ਇੱਕ ਫਾਰਚੂਨਰ ਪੀ ਬੀ 32 ਐੱਸ 2413, ਜੋ ਫਗਵਾੜਾ ਸਾਈਡ ਵੱਲ ਤੇਜ਼ ਰਫਤਾਰ ਜਾ ਰਹੀ ਸੀ, ਜਿਸ ਨੂੰ ਹਰਵਿੰਦਰ ਸਿੰਘ ਪੁੱਤਰ ਅਵਤਾਰ ਸਿੰਘ ਵਾਸੀ ਐਮਾਂ ਜੱਟਾਂ, ਤਹਿਸੀਲ ਗੜ੍ਹਸ਼ੰਕਰ, ਜ਼ਿਲ੍ਹਾ ਹੁਸ਼ਿਆਰਪੁਰ ਚਲਾ ਰਿਹਾ ਸੀ। ਚੱਕ ਮੰਡੇਰ ਤੋਂ ਗੁਰਨਾਮ ਸਿੰਘ ਆਪਣੀ ਐਕਟਿਵਾ ਪੀ ਬੀ 032 ਐੱਕਸ 5568 ’ਤੇ ਜਾ ਰਿਹਾ ਸੀ। ਜਦੋਂ ਉਹ ਕਰਾਸ ਕਰਨ ਲੱਗਾ ਤਾਂ ਉਕਤ ਗੱਡੀ ਨਾਲ ਹਾਦਸਾ ਵਾਪਰ ਗਿਆ। ਹਾਦਸੇ ’ਚ ਪੱਤਰਕਾਰ ਗੁਰਨਾਮ ਸਿੰਘ ਚੱਕ ਮੰਡੇਰ ਦੀ ਮੌਕੇ ’ਤੇ ਹੀ ਮੌਤ ਹੋ ਗਈ। ਗੁਰਨਾਮ ਸਿੰਘ ਦੀ ਮੌਤ ’ਤੇ ਵੱਖ-ਵੱਖ ਸਿਆਸੀ ਪਾਰਟੀਆਂ ਦੇ ਆਗੂਆਂ ਅਤੇ ਪੱਤਰਕਾਰ ਭਾਈਚਾਰੇ ਨੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਬਹਿਰਾਮ ਪੁਲਸ ਨੇ ਮੌਕੇ ’ਤੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

LEAVE A REPLY

Please enter your comment!
Please enter your name here