ਤਿਰੁਵਨੰਤਪੁਰਮ : ਵਿਸ਼ੇਸ਼ ਅਦਾਲਤ ਨੇ 2019 ’ਚ ਪਲੱਕੜ ’ਚ ਨਾਬਾਲਗ ਨਾਲ ਜਿਨਸੀ ਸ਼ੋਸ਼ਣ ਦੇ ਮੁਲਜ਼ਮ ਸਿਵਨ ਨੂੰ ਦੋਸ਼ੀ ਮੰਨਦੇ ਹੋਏ 82 ਸਾਲ ਦੀ ਜੇਲ੍ਹ ਦੀ ਸਜ਼ਾ ਸੁਣਾਈ। ਦੋਸ਼ੀ ਨੂੰ ਅਲੱਗ-ਅਲੱਗ ਮੱਦਾਂ ਦੇ ਤਹਿਤ ਇਹ ਸਜ਼ਾ ਸੁਣਾਈ ਗਈ। ਪਲੱਕੜ ਫਾਸਟ ਟਰੈਕ ਵਿਸ਼ੇਸ਼ ਜੱਜ ਰਾਮੂ ਰਮੇਸ਼ ਚੰਦਰਭਾਨੂ ਨੇ ਦੋਸ਼ੀ ’ਤੇ 3.40 ਲੱਖ ਰੁਪਏ ਦਾ ਜੁਰਮਾਨਾ ਵੀ ਲਗਾਇਆ। ਅਦਾਲਤ ਨੇ ਜੁਰਮਾਨੇ ਦੀ ਰਾਸ਼ੀ ਪੀੜਤਾ ਨੂੰ ਦਿੱਤੇ ਜਾਣ ਦੇ ਨਿਰਦੇਸ਼ ਦਿੱਤੇ। ਵਿਸ਼ੇਸ਼ ਸਰਕਾਰੀ ਵਕੀਲ ਨਿਸ਼ਾ ਵਿਜੇ ਕੁਮਾਰ ਨੇ ਕਿਹਾ ਕਿ ਸਿਵਨ ਨੂੰ 40 ਸਾਲ ਜੇਲ੍ਹ ’ਚ ਕੱਟਣੇ ਪੈਣਗੇ। ਅਲੱਗ-ਅਲੱਗ ਮਾਮਲਿਆਂ ’ਚ ਸੁਣਾਈਆਂ ਗਈਆਂ ਸਜ਼ਾਵਾਂ ’ਚ ਸਭ ਤੋਂ ਜ਼ਿਆਦਾ ਹਨ। ਸਿਵਨ ਨੂੰ ਪਾਕਸੋ ਐਕਟ ਦੀ ਧਾਰਾ 5 (ਐੱਲ) ਦੇ ਤਹਿਤ ਇਹ ਸਜ਼ਾ ਸੁਣਾਈ ਗਈ ਹੈ।