ਨਵੀਂ ਦਿੱਲੀ : ਸੁਪਰੀਮ ਕੋਰਟ ਦੇ ਜਸਟਿਸ ਯੂ ਯੂ ਲਲਿਤ ਦੀ ਅਗਵਾਈ ਵਾਲੀ ਬੈਂਚ ਨੇ ਮੰਗਲਵਾਰ ਨੂੰ ਦੱਸਿਆ ਕਿ ਭੀਮਾ ਕੋਰੇਗਾਓਾ ਕੇਸ ਦੇ ਮੁਲਜ਼ਮ ਪੀ ਵਰਵਰਾ ਰਾਓ ਦੀ ਪੱਕੀ ਮੈਡੀਕਲ ਜ਼ਮਾਨਤ ਅਰਜ਼ੀ ‘ਤੇ ਸੁਣਵਾਈ 19 ਜੁਲਾਈ ਨੂੰ ਕੀਤੀ ਜਾਵੇਗੀ | ਇਸੇ ਦੌਰਾਨ ਸੁਪਰੀਮ ਕੋਰਟ ਨੇ ਵਰਵਰਾ ਰਾਓ ਦੀ ਅੰਤਰਮ ਜ਼ਮਾਨਤ ਅਗਲੇ ਹੁਕਮਾਂ ਤਕ ਵਧਾ ਦਿੱਤੀ ਹੈ | 83 ਵਰਿ੍ਹਆਂ ਦੇ ਵਰਵਰਾ ਰਾਓ ਦੀ ਪੱਕੀ ਮੈਡੀਕਲ ਜ਼ਮਾਨਤ ਬਾਰੇ ਅਰਜ਼ੀ ਬੰਬੇ ਹਾਈ ਕੋਰਟ ਨੇ ਖਾਰਜ ਕਰ ਦਿੱਤੀ ਸੀ, ਜਿਸ ਨੂੰ ਸੁਪਰੀਮ ਕੋਰਟ ਵਿਚ ਚੁਣੌਤੀ ਦਿੱਤੀ ਗਈ ਹੈ | ਸਿਹਤ ਠੀਕ ਨਾ ਹੋਣ ਕਾਰਨ ਵਰਵਰਾ ਰਾਓ ਮੌਜੂਦਾ ਸਮੇਂ ਜ਼ਮਾਨਤ ‘ਤੇ ਹਨ |




