ਸੜਕ ਹਾਦਸੇ ’ਚ 2 ਐੱਮ ਬੀ ਬੀ ਐੱਸ ਵਿਦਿਆਰਥੀਆਂ ਦੀ ਮੌਤ

0
229

ਬਠਿੰਡਾ (ਪਰਵਿੰਦਰ ਜੀਤ ਸਿੰਘ)
ਬੀਤੀ ਦੇਰ ਰਾਤ ਕਰੀਬ ਪੌਣੇ 12 ਵਜੇ ਬਠਿੰਡਾ ਦੇ ਮਾਲ ਰੋਡ ’ਤੇ ਵਾਪਰੇ ਇਕ ਭਿਆਨਕ ਸੜਕ ਹਾਦਸੇ ਵਿੱਚ ਮੈਡੀਕਲ ਦੀ ਪੜ੍ਹਾਈ ਕਰ ਰਹੇ ਦੋ ਵਿਦਿਆਰਥੀਆਂ ਦੀ ਮੌਤ ਅਤੇ ਦੋ ਦੇ ਗੰਭੀਰ ਜ਼ਖ਼ਮੀ ਹੋਣ ਦੀ ਸੂਚਨਾ ਹੈ। ਇਹ ਘਟਨਾ ਮਾਲ ਰੋਡ ਸਥਿਤ ਕਾਰ ਪਾਰਕਿੰਗ ਦੇ ਅੱਗੇ ਇਨ੍ਹਾਂ ਵਿਦਿਆਰਥੀਆਂ ਦੀ ਤੇਜ਼ ਰਫ਼ਤਾਰ ਕਾਰ ਯੂਨੀਪੋਲ ਦੇ ਨਾਲ ਟਕਰਾਉਣ ਕਾਰਨ ਵਾਪਰੀ। ਇਹ ਟੱਕਰ ਏਨੀ ਜ਼ਬਰਦਸਤ ਸੀ ਕਿ ਕਾਰ ਯੂਨੀਪੋਲ ਨਾਲ ਟਕਰਾਉਣ ਤੋਂ ਬਾਅਦ ਬੁਰੀ ਤਰ੍ਹਾਂ ਨੁਕਸਾਨੀ ਗਈ ਅਤੇ ਦੋ ਨੌਜਵਾਨਾਂ ਦੀ ਮੌਕੇ ’ਤੇ ਹੀ ਮੌਤ ਹੋ ਗਈ। ਮਿ੍ਰਤਕ ਤੇ ਜ਼ਖ਼ਮੀ ਵਿਦਿਆਰਥੀ ਬਠਿੰਡਾ ਦੀ ਆਦੇਸ਼ ਮੈਡੀਕਲ ਯੂਨੀਵਰਸਿਟੀ ਵਿੱਚ ਐੱਮ ਬੀ ਬੀ ਐੱਸ ਦੇ ਵਿਦਿਆਰਥੀ ਸਨ। ਨੌਜਵਾਨ ਵੈੱਲਫ਼ੇਅਰ ਸੁਸਾਇਟੀ ਦੇ ਪ੍ਰਧਾਨ ਸੋਨੂੰ ਮਹੇਸ਼ਵਰੀ ਨੇ ਦੱਸਿਆ ਕਿ ਕਾਲੇ ਰੰਗ ਦੀ ਕਾਰ ਵਿੱਚ 4 ਨੌਜਵਾਨ ਸਵਾਰ ਸਨ, ਜਿਨ੍ਹਾਂ ਕੋਲੋਂ ਤੇਜ਼ ਰਫਤਾਰ ਗੱਡੀ ਮਾਲ ਰੋਡ ਤੋਂ ਬੇਕਾਬੂ ਹੁੰਦੀ ਹੋੲ ਪਹਿਲਾਂ ਫੁੱਟਪਾਥ ’ਤੇ ਜਾ ਚੜ੍ਹੀ ਅਤੇ ਫੇਰ ਮਲਟੀ ਸਟੋਰੀ ਪਾਰਕਿੰਗ ਕੋਲ ਲੱਗੇ ਯੂਨੀਪੋਲ ਨਾਲ ਜਾ ਟਕਰਾਈ। ਜ਼ਖ਼ਮੀਆਂ ਨੂੰ ਤਰੁੰਤ ਸਮਾਜ ਸੇਵੀ ਸੰਸਥਾਵਾਂ ਦੀਆਂ ਟੀਮ ਵੱਲੋਂ ਬਠਿੰਡਾ ਦੇ ਸਿਵਲ ਹਸਪਤਾਲ ਵਿਖ਼ੇ ਦਾਖਲ ਕਰਵਾਇਆ ਗਿਆ। ਮਿ੍ਰਤਕ ਵਿਦਿਆਰਥੀ ਦੀ ਸ਼ਨਾਖ਼ਤ ਰਾਜਨ ਜੱਸਲ (21) ਪੁੱਤਰ ਸੁਰਜੀਤ ਰਾਏ ਵਾਸੀ ਹੁਸ਼ਿਆਰਪੁਰ ਅਤੇ ਅਮਨਦੀਪ ਸਿੰਘ ਵਾਸੀ ਬਟਾਲਾ ਵਜੋਂ ਹੋਈ ਹੈ, ਜਦੋਂ ਕਿ ਜ਼ਖ਼ਮੀਆਂ ਵਿੱਚ ਰਿਦਮ ਵਾਸਨ ਵਾਸੀ ਲੁਧਿਆਣਾ ਅਤੇ ਸਾਕੇਤ ਵਾਸੀ ਲੁਧਿਆਣਾ ਸ਼ਾਮਲ ਹਨ। ਰਿਦਮ ਦਾ ਆਦੇਸ਼ ਹਸਪਤਾਲ ਵਿੱਚ ਇਲਾਜ ਚੱਲ ਰਿਹਾ ਹੈ। ਸਥਾਨਕ ਪੁਲਸ ਦੁਰਘਟਨਾ ਦੀ ਜਾਂਚ ਕਰ ਰਹੀ ਹੈ।

LEAVE A REPLY

Please enter your comment!
Please enter your name here