ਕਾਨਪੁਰ : ਆਈ ਆਈ ਟੀ ਕਾਨਪੁਰ ਦੇ ਸੀਨੀਅਰ ਪ੍ਰੋਫੈਸਰ ਸਮੀਰ ਖਾਂਡੇਕਰ (53) ਸਾਬਕਾ ਵਿਦਿਆਰਥੀਆਂ ਦੇ ਸਮਾਗਮ ’ਚ ਭਾਸ਼ਣ ਦਿੰਦਿਆਂ ਅਚਾਨਕ ਸਟੇਜ ’ਤੇ ਡਿੱਗ ਗਏ। ਹਸਪਤਾਲ ਲਿਜਾਣ ’ਤੇ ਡਾਕਟਰਾਂ ਨੇ ਉਨ੍ਹਾ ਨੂੰ ਮਿ੍ਰਤਕ ਐਲਾਨ ਦਿੱਤਾ। ਸਮੀਰ ਖਾਂਡੇਕਰ ਮਕੈਨੀਕਲ ਇੰਜੀਨੀਅਰਿੰਗ ਵਿਭਾਗ ਦੇ ਡੀਨ ਤੇ ਮੁਖੀ ਸਨ। ਇਕ ਸਾਥੀ ਪ੍ਰੋਫੈਸਰ ਨੇ ਦੱਸਿਆ ਕਿ ਖਾਂਡੇਕਰ ਨੂੰ ਕਰੀਬ ਪੰਜ ਸਾਲ ਪਹਿਲਾਂ ਹਾਈ ਕੋਲੈਸਟ੍ਰੋਲ ਦਾ ਪਤਾ ਲੱਗਾ ਸੀ।




