ਨਵੀਂ ਦਿੱਲੀ : ਉੱਤਰ ਭਾਰਤ ’ਚ ਇਸ ਸਮੇਂ ਕੜਾਕੇ ਦੀ ਠੰਢ ਪੈ ਰਹੀ ਹੈ। ਜੰਮੂ ਕਸ਼ਮੀਰ ਤੋਂ ਲੈ ਕੇ ਦਿੱਲੀ, ਉੱਤਰ ਪ੍ਰਦੇਸ਼, ਉਤਰਾਖੰਡ, ਪੰਜਾਬ, ਹਰਿਆਣਾ, ਮੱਧ ਪ੍ਰਦੇਸ਼ ਤੱਕ ਅਸਮਾਨ ’ਚ ਧੁੰਦ ਦੀ ਚਾਦਰ ਵਿਛ ਗਈ ਹੈ। ਸਵੇਰੇ ਜਾਂ ਸਿਰਫ਼ ਰਾਤ ਨੂੰ ਹੀ ਨਹੀਂ, ਬਲਕਿ ਦਿਨ ’ਚ ਵੀ ਮੌਸਮੀ ਧੁੰਦ ਛਾਈ ਰਹਿੰਦੀ ਹੈ। ਧੁੰਦ ਕਾਰਨ ਸੜਕ ’ਤੇ ਵਿਜ਼ੀਬਿਲਟੀ ਬਹੁਤ ਘੱਟ ਹੋ ਜਾਂਦੀ ਹੈ। ਜ਼ਿਆਦਾ ਸੰਘਣੀ ਧੁੰਦ ਕਾਰਨ ਵਿਜ਼ੀਬਿਲਟੀ ਜ਼ੀਰੋ ਵੀ ਹੋ ਜਾਂਦੀ ਹੈ। ਧੁੰਦ ਕਾਰਨ ਸੜਕ ਹਾਦਸਿਆਂ ’ਚ ਮੌਤ ਦਾ ਖ਼ਤਰਾ ਬਾਰਿਸ਼ ਦੇ ਦਿਨਾਂ ’ਚ ਹੋਣ ਵਾਲੀਆਂ ਘਟਨਾਵਾਂ ਤੋਂ ਕਈ ਗੁਣਾ ਜ਼ਿਆਦਾ ਹੋ ਜਾਂਦਾ ਹੈ। ਸੜਕੀ ਆਵਾਜਾਈ ਦੇ ਆਂਕੜਿਆਂ ਅਨੁਸਾਰ ਧੁੰਦ ਕਾਰਨ ਸਾਲ 2022 ’ਚ ਸੜਕ ਹਾਦਸਿਆਂ ’ਚ ਮੌਤਾਂ ਦੀ ਗਿਣਤੀ ਪਿਛਲੇ ਸਾਲ ਦੇ ਮੁਕਾਬਲੇ 9 ਫੀਸਦੀ ਦਾ ਵਾਧਾ ਹੋਇਆ ਹੈ। 2021 ’ਚ 13,372 ਲੋਕਾਂ ਨੇ ਧੁੰਦ ਕਾਰਨ ਸੜਕ ਹਾਦਸਿਆਂ ’ਚ ਜਾਨ ਗੁਆਈ, ਜਦਕਿ 2022 ’ਚ ਇਹ ਅੰਕੜਾ ਵਧ ਕੇ 14,583 ਹੋ ਗਿਆ। ਹਾਲਾਂਕਿ ਇਹ ਅੰਕੜਾ 2018 ਅਤੇ 2019 ਦੀ ਤੁਲਨਾ ’ਚ ਘੱਟ ਹੈ। ਜਦ ਕ੍ਰਮਵਾਰ 28,026 ਅਤੇ 33,602 ਲੋਕਾਂ ਦੀ ਸੜਕ ਹਾਦਸੇ ’ਚ ਮੌਤ ਹੋ ਗਈ ਸੀ। ਸੜਕੀ ਆਵਾਜਾਈ ਮੰਤਰਾਲੇ ਨੇ ਸਾਲ 2022 ਦੀ ਤਾਜ਼ਾ ਰਿਪੋਰਟ ਜਾਰੀ ਕੀਤੀ ਹੈ। ਧੁੰਦ ਕਾਰਨ ਸੜਕ ਹਾਦਸੇ ’ਚ ਸਭ ਤੋਂ ਜ਼ਿਆਦਾ ਮੌਤਾਂ ਉਤਰ ਪ੍ਰਦੇਸ਼ ’ਚ ਹੋਈਆਂ। ਇਸ ਤੋਂ ਬਾਅਦ ਬਿਹਾਰ, ਮੱਧ ਪ੍ਰਦੇਸ਼ ਅਤੇ ਤਾਮਿਲਨਾਡੂ ’ਚ ਜ਼ਿਆਦਾ ਮੌਤਾਂ ਦਰਜ ਕੀਤੀਆਂ ਗਈਆਂ। ਅੰਕੜਿਆਂ ਦੀ ਮੰਨੇ ਤਾਂ ਚੇਨਈ ਇਸ ਤਰ੍ਹਾਂ ਸ਼ਹਿਰ ਜਿੱਥੇ ਧੁੰਦ ਕਾਰਨ ਸੜਕ ਹਾਦਸਿਆਂ ’ਚ ਸਭ ਤੋਂ ਵੱਧ 135 ਮੌਤਾਂ ਦਰਜ ਕੀਤੀਆਂ ਗਈਆਂ, ਜਦਕਿ 132, ਅੰਮਿ੍ਰਤਸਰ ਅਤੇ ਆਗਰਾ ਕ੍ਰਮਵਾਰ 120 ਅਤੇ 102 ਮੌਤਾਂ ਦਰਜ ਕੀਤੀਆਂ ਗਈਆਂ।