ਛਤਰਪਤੀ ਸਾਂਬਾਜੀਨਗਰ : ਮਹਾਰਾਸ਼ਟਰ ਦੇ ਛਤਰਪਤੀ ਸਾਂਬਾਜੀ ਨਗਰ ਜ਼ਿਲ੍ਹੇ ਦੇ ਵਾਲੁਜ ਸਨਅਤੀ ਖੇਤਰ ਵਿੱਚ ਸਨਸ਼ਾਈਨ ਐਂਟਰਪ੍ਰਾਈਜਿਜ਼ ਦੇ ਦਸਤਾਨੇ ਬਣਾਉਣ ਵਾਲੇ ਯੂਨਿਟ ‘ਚ ਐਤਵਾਰ ਵੱਡੇ ਤੜਕੇ ਅੱਗ ਲੱਗਣ ਕਰਕੇ ਛੇ ਵਰਕਰਾਂ ਦੀ ਮੌਤ ਹੋ ਗਈ। ਹਾਦਸੇ ਮੌਕੇ ਫੈਕਟਰੀ ਵਿੱਚ 13 ਕਾਮੇ ਸੁੱਤੇ ਹੋਏ ਸਨ। ਸੱਤ ਹੋਰਨਾਂ ਨੂੰ ਟੀਨ ਵਾਲੀ ਛੱਤ ਤੋੜ ਕੇ ਬਾਹਰ ਕੱਢਿਆ ਗਿਆ।