25.3 C
Jalandhar
Thursday, October 17, 2024
spot_img

ਧੁੰਦ ਅਜੇ ਕੁਝ ਹੋਰ ਦਿਨ!

ਚੰਡੀਗੜ੍ਹ : ਸਾਲ ਦੇ ਆਖਰੀ ਦਿਨ ਪੰਜਾਬ ਤੇ ਹਰਿਆਣਾ ‘ਚ ਸੰਘਣੀ ਧੁੰਦ ਰਹੀ। ਬਹੁਤੀਆਂ ਥਾਵਾਂ ‘ਤੇ ਘੱਟੋ-ਘੱਟ ਤਾਪਮਾਨ ਡਿੱਗਣ ਨਾਲ ਆਮ ਜਨਜੀਵਨ ਲੀਹੋਂ ਲੱਥ ਗਿਆ। ਚੰਡੀਗੜ੍ਹ ਸਣੇ ਕਈ ਥਾਵਾਂ ‘ਤੇ ਦਿਸਣ ਹੱਦ ਵੀ ਘਟ ਗਈ ਹੈ, ਜਿਸ ਕਰਕੇ ਹਵਾਈ, ਰੇਲ ਤੇ ਸੜਕੀ ਆਵਾਜਾਈ ‘ਤੇ ਅਸਰ ਪਿਆ।
ਮੁਹਾਲੀ ਦੇ ਸ਼ਹੀਦ ਭਗਤ ਸਿੰਘ ਕੌਮਾਂਤਰੀ ਹਵਾਈ ਅੱਡੇ ‘ਤੇ ਦਸ ਉਡਾਣਾਂ ਰੱਦ ਕਰਨੀਆਂ ਪਈਆਂ। ਸਨਿੱਚਰਵਾਰ ਵੀ 16 ਉਡਾਣਾਂ ਰੱਦ ਕੀਤੀਆਂ ਗਈਆਂ ਸਨ, ਜਦੋਂਕਿ ਦੋ ਉਡਾਣਾਂ ਨੂੰ ਦੂਜੇ ਪਾਸੇ ਡਾਇਵਰਟ ਕੀਤਾ ਗਿਆ ਸੀ।
ਚੰਡੀਗੜ੍ਹ ਵਿੱਚ ਘੱਟੋ-ਘੱਟੋ ਤਾਪਮਾਨ 9.7 ਡਿਗਰੀ ਸੈਲਸੀਅਸ ਰਿਕਾਰਡ ਕੀਤਾ ਗਿਆ।  ਅੰਮ੍ਰਿਤਸਰ ‘ਚ 9.2, ਲੁਧਿਆਣਾ 9.1, ਪਟਿਆਲਾ 8.7 ਅਤੇ ਬਠਿੰਡਾ ਤੇ ਫਰੀਦਕੋਟ ‘ਚ 7.9 ਡਿਗਰੀ ਸੈਲਸੀਅਸ ਤਾਪਮਾਨ ਦਰਜ ਕੀਤਾ ਗਿਆ। ਇਸੇ ਦੌਰਾਨ ਭਾਰਤੀ ਮੌਸਮ ਵਿਗਿਆਨ ਵਿਭਾਗ ਨੇ ਐਤਵਾਰ  ਕਿਹਾ ਕਿ ਪੰਜਾਬ, ਹਰਿਆਣਾ, ਚੰਡੀਗੜ੍ਹ ਅਤੇ ਉੱਤਰ ਪ੍ਰਦੇਸ਼ ਦੇ ਕੁਝ ਹਿੱਸਿਆਂ ‘ਚ 2 ਜਨਵਰੀ ਦੀ ਸਵੇਰ ਤੱਕ ਅਤੇ ਕੁਝ ਹਿੱਸਿਆਂ ‘ਚ ਉਸ ਦੇ ਬਾਅਦ ਦੇ ਤਿੰਨ ਦਿਨਾਂ ਤੱਕ ਸੰਘਣੀ ਤੋਂ ਬਹੁਤ ਸੰਘਣੀ ਧੁੰਦ ਦੀ ਸਥਿਤੀ ਬਣੇ ਰਹਿਣ ਦੀ ਸੰਭਾਵਨਾ ਹੈ।

Related Articles

LEAVE A REPLY

Please enter your comment!
Please enter your name here

Latest Articles