ਮੁੰਬਈ : ਐੱਨ ਸੀ ਪੀ ਸੁਪਰੀਮੋ ਸ਼ਰਦ ਪਵਾਰ ਦੀ ਪੁੱਤਰੀ ਸੁਪ੍ਰੀਆ ਸੂਲੇ ਨੇ ਆਪਣੇ ਚਚਰੇ ਭਰਾ ਅਤੇ ਮਹਾਰਾਸ਼ਟਰ ਦੇ ਉਪ ਮੁੱਖ ਮੰਤਰੀ ਅਜੀਤ ਪਵਾਰ ’ਤੇ ਹਮਲਾ ਬੋਲਿਆ ਹੈ। ਉਨ੍ਹਾ ਐੱਨ ਸੀ ਪੀ ਦੀ ਕਮਾਨ ਸੰਭਾਲਣ ਲਈ ਖੁਦ ਨੂੰ ਆਪਣੇ ਭਰਾ ਤੋਂ ਜ਼ਿਆਦਾ ਕਾਬਿਲ ਦੱਸਿਆ ਹੈ। ਇਹ ਪਹਿਲੀ ਵਾਰ ਹੋਇਆ ਹੈ, ਜਦ ਉਨ੍ਹਾ ਇਸ ਮੁੱਦੇ ’ਤੇ ਖੁੱਲ੍ਹ ਕੇ ਕਿਹਾ ਹੈ ਕਿ ਉਹ ਕਾਬਿਲ ਹੈ। ਆਪਣੇ ਪੂਰੇ ਰਾਜਨੀਤਕ ਕੈਰੀਅਰ ’ਚ ਉਹ ਇਸ ਗੱਲ ’ਤੇ ਜ਼ੋਰ ਦਿੰਦੀ ਰਹੀ ਕਿ ਉਹ ਨਵੀਂ ਦਿੱਲੀ ’ਚ ਪਾਰਟੀ ਦੀ ਅਗਵਾਈ ਕਰਕੇ ਖੁਸ਼ ਹੈ। ਨਾਲ ਹੀ ਮਹਾਰਾਸ਼ਟਰ ’ਚ ਅਗਵਾਈ ਦੀ ਭੂਮਿਕਾ ਨਿਭਾਉਣ ਦੀ ਇਛੁੱਕ ਨਹੀਂ ਹੈ। ਦੋ ਦਿਨਾ ਪਾਰਟੀ ਸੰਮੇਲਨ ਦੇ ਸੰਪੰਨ ਸਮੇਂ ਐੱਨ ਸੀ ਪੀ ਸਾਂਸਦ ਦੇ ਭਾਸ਼ਣ ਲੈ ਕਿਸੇ ਨੂੰ ਵੀ ਸ਼ੱਕ ਨਹੀਂ ਹੋਣ ਦਿੱਤਾ ਕਿ ਸਿਖਰ ’ਤੇ ਕੌਣ ਹੈ, ਕਿਉਂਕਿ ਉਨ੍ਹਾ ਅਜੀਤ ਅਤੇ ਪ੍ਰਫੁੱਲ ਪਟੇਲ ਨੂੰ ਨਿਸ਼ਾਨੇ ’ਤੇ ਲਿਆ। ਉਨ੍ਹਾ ਐਲਾਨ ਕੀਤਾ, ‘ਸਾਡੀ ਪ੍ਰੇਰਣਾ ਯਸ਼ਵੰਤ ਰਾਓ ਚੌਹਾਨ ਹਨ। ਤੁਸੀਂ (ਅਜੀਤ ਪਵਾਰ ਖੇਮਾ) ਮੇਰੇ ਬਾਰੇ ’ਚ ਕੁਝ ਵੀ ਕਹਿ ਸਕਦੇ। ਹਾਲਾਂਕਿ ਜੇਕਰ ਕਿਸੇ ਨੂੰ ਚੌਹਾਨ ਦੀ ਵਿਰਾਸਤ ਨੂੰ ਅੱਗੇ ਲਿਜਾਣ ਦਾ ਅਧਿਕਾਰ ਹੈ, ਤਾਂ ਉਹ ਸੁਪ੍ਰੀਆ ਸੂਲੇ ਹੋਵੇਗੀ, ਹੋਰ ਕੋਈ ਨਹੀਂ।’ ਐੱਨ ਸੀ ਪੀ ਦੇ ਦੋਵੇਂ ਗੁਟ ਮਹਾਰਾਸ਼ਟਰ ਦੇ ਸਭ ਤੋਂ ਵੱਡੇ ਨੇਤਾਵਾਂ ’ਚੋਂ ਇੱਕ ਮਹਾਰਾਸ਼ਟਰ ਦੇ ਪਹਿਲੇ ਮੁੱਖ ਮੰਤਰੀ ਚੌਹਾਨ ਦੀ ਸਹੁੰ ਲੈਂਦੇ ਹਨ। ਸੂਲੇ ਨੇ ਇੱਕ ਝਟਕੇ ’ਚ ਨਾ ਸਿਰਫ਼ ਇਹ ਕਹਿ ਕਿ ਅਜੀਤ ਚੌਹਾਨ ਦੇ ਆਦਰਸ਼ਾਂ ’ਤੇ ਨਹੀਂ ਚੱਲ ਰਹੇ, ਬਲਕਿ ਇਹ ਵੀ ਸਾਫ ਕਰ ਦਿੱਤਾ ਕਿ ਪਾਰਟੀ ਦੀ ਅਗਵਾਈ ਕਰਨ ਲਈ ਸਿਰਫ਼ ਉਹੀ ਸਹੀ ਹੈ।
ਅਜੀਤ ਪਵਾਰ ਦਾ ਨਾਂਅ ਲਏ ਬਿਨਾਂ ਸੂਲੇ ਨੇ ਕਿਹਾ ਕਿ ਕੇਂਦਰੀ ਏਜੰਸੀਆਂ ਦੀ ਜਾਂਚ ਦੇ ਸਾਹਮਣੇ ਉਹਨਾ ਗੋਢੇ ਟੇਕ ਦਿੱਤੇ। ਸੂਲੇ ਨੇ ਕਿਹਾ ਕਿ ਉਹ ਡਰੀ ਨਹੀਂ, ਕਿਉਂਕਿ ਉਹ ਇਮਾਨਦਾਰ ਹੈ। ਉਨ੍ਹਾ ਕਿਹਾ ਮੇਰੇ ਕੋਲ ਛੁਪਾਉਣ ਲਈ ਕੁਝ ਨਹੀ। ਮੈਂ ਇਮਾਨਦਾਰ ਹਾਂ, ਨਾ ਤਾਂ ਮੇਰੇ ਪਤੀ ਠੇਕੇਦਾਰ ਹਨ ਅਤੇ ਨਾ ਹੀ ਮੈਂ।




