ਢਾਕਾ : ਬੰਗਲਾਦੇਸ਼ ’ਚ ਆਮ ਚੋਣਾਂ ਲਈ ਐਤਵਾਰ ਵੋਟਾਂ ਪਈਆਂ। ਸ਼ੁਰੂ ਦੇ ਦੋ ਘੰਟਿਆਂ ਤੱਕ ਵੋਟਾਂ ਪੈਣ ਦੀ ਗਿਣਤੀ ਬਹੁਤ ਘੱਟ ਸੀ। ਬੰਗਲਾਦੇਸ਼ ਦੇ ਚੋਣ ਕਮਿਸ਼ਨਰ ਅਨਿਸੁਰ ਰਹਿਮਾਨ ਨੇ ਕਿਹਾ ਕਿ ਲੱਗਦਾ ਹੈ ਕਿ ਸ਼ਾਮ ਤੱਕ 50 ਫੀਸਦੀ ਤੋਂ ਘੱਟ ਵੋਟਿੰਗ ਨਹੀਂ ਰਹੇਗੀ। ਮੁੱਖ ਵਿਰੋਧੀ ਧਿਰ ਬੰਗਲਾਦੇਸ਼ ਨੈਸ਼ਨਲਿਸਟ ਪਾਰਟੀ ਦੇ ਚੋਣਾਂ ਦੇ ਬਾਈਕਾਟ ਕਾਰਨ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਦਾ ਸੱਤਾ ਵਿੱਚ ਮੁੜ ਕਾਬਜ਼ ਹੋਣਾ ਲਗਭਗ ਤੈਅ ਹੈ। ਚੋਣ ਕਮਿਸ਼ਨ ਅਨੁਸਾਰ 11.96 ਕਰੋੜ ਵੋਟਰ ਹਨ। ਪ੍ਰਧਾਨ ਮੰਤਰੀ ਹਸੀਨਾ ਵਾਜਿਦ ਦੀ ਚੌਥੀ ਵਾਰ ਜਿੱਤਣ ਦੀ ਉਮੀਦ ਜਤਾਈ ਜਾ ਰਹੀ ਹੈ।


