ਚੀਨ ਵੱਲੋਂ ਅਮਰੀਕੀ ਹਥਿਆਰ ਕੰਪਨੀਆਂ ’ਤੇ ਪਾਬੰਦੀ

0
147

ਬੀਜਿੰਗ : ਚੀਨ ਨੇ ਤਾਇਵਾਨ ਨੂੰ ਹਥਿਆਰ ਵੇਚਣ ਅਤੇ ਚੀਨੀ ਕੰਪਨੀਆਂ ਤੇ ਨਾਗਰਿਕਾਂ ’ਤੇ ਪਾਬੰਦੀ ਲਗਾਏ ਜਾਣ ਦੇ ਜਵਾਬ ’ਚ ਅਮਰੀਕਾ ਦੀਆਂ ਰੱਖਿਆ ਨਾਲ ਜੁੜੀਆਂ ਪੰਜ ਕੰਪਨੀਆਂ ’ਤੇ ਐਤਵਾਰ ਪਾਬੰਦੀ ਲਗਾ ਦਿੱਤੀ।
ਵਿਦੇਸ਼ ਮੰਤਰਾਲੇ ਵੱਲੋਂ ਜਾਰੀ ਇਕ ਬਿਆਨ ’ਚ ਕਿਹਾ ਗਿਆ ਕਿ ਪਾਬੰਦੀਆਂ ਨਾਲ ਚੀਨ ’ਚ ਇਨ੍ਹਾਂ ਕੰਪਨੀਆਂ ਦੀ ਜਾਇਦਾਦ ਕੁਰਕ ਹੋ ਜਾਵੇਗੀ ਅਤੇ ਚੀਨ ’ਚ ਸਥਾਨਕ ਜਥੇਬੰਦੀਆਂ ਤੇ ਲੋਕਾਂ ਦੇ ਉਨ੍ਹਾਂ ਨਾਲ ਕਾਰੋਬਾਰ ਕਰਨ ’ਤੇ ਮਨਾਹੀ ਹੋਵੇਗੀ। ਜਿਨ੍ਹਾਂ ਕੰਪਨੀਆਂ ’ਤੇ ਪਾਬੰਦੀ ਲਗਾਈ ਗਈ ਹੈ, ਉਨ੍ਹਾਂ ’ਚ ਬੀ ਏ ਸੀ ਸਿਸਟਮਜ਼ ਲੈਂਡ ਆਰਮਾਮੈਂਟ, ਏਲੀਏਂਟ ਟੈਕਸਿਸਟਮਜ਼ ਅਪਰੇਸ਼ਨ, ਏਅਰੋਵਿਰੋਨਮੈਂਟ ਵਿਰਾਸੈਟ ਐਂਡ ਡਾਟਾ ਲਿੰਗ ਸਲੂਸ਼ਨਜ਼ ਸ਼ਾਮਲ ਹਨ।

LEAVE A REPLY

Please enter your comment!
Please enter your name here