24.8 C
Jalandhar
Saturday, September 21, 2024
spot_img

ਕਾਰਗਿਲ ’ਚ ਪਹਿਲੀ ਵਾਰ ਨਾਈਟ ਲੈਂਡਿੰਗ

ਨਵੀਂ ਦਿੱਲੀ : ਲੱਦਾਖ ਦੇ ਕਾਰਗਿਲ ਵਿਚ ਏਅਰ ਫੋਰਸ ਦੇ ਸੀ-130 ਜੇ ਸੁਪਰ ਹਰਕਿਊਲਿਸ ਜਹਾਜ਼ ਨੇ ਰਾਤ ਨੂੰ ਉਤਾਰਾ ਕੀਤਾ। ਐਤਵਾਰ ਜਾਰੀ ਇਸ ਦੀ ਵੀਡੀਓ ਵਿਚ ਕਿਹਾ ਗਿਆਸੀ-130 ਜੇ ਜਹਾਜ਼ ਨੂੰ ਉਤਾਰ ਕੇ ਇਤਿਹਾਸ ਰਚਿਆ ਗਿਆ ਹੈ। ਹੁਣ ਰਾਤ ਦੇ ਹਨੇਰੇ ਵਿਚ ਵੀ ਨਿਗਰਾਨੀ ਤੇ ਦੁਸ਼ਮਣਾਂ ’ਤੇ ਹਮਲਾ ਕੀਤਾ ਜਾ ਸਕਦਾ ਹੈ।
ਇਸ ਮੌਕੇ ਫੌਜ ਦੇ ਕਮਾਂਡੋਜ਼ ਨੇ ਟੈਰੇਨ ਮਾਸਕਿੰਗ ਅਭਿਆਸ ਕੀਤਾ। ਇਹ ਇਕ ਖਾਸ ਫੌਜੀ ਅਭਿਆਸ ਹੁੰਦਾ ਹੈ, ਜਿਹੜਾ ਦੁਸ਼ਮਣ ਤੋਂ ਲੁਕ ਕੇ ਆਪਣੇ ਮਿਸ਼ਨ ਨੂੰ ਅੰਜਾਮ ਤੱਕ ਪਹੁੰਚਾਉਣ ਲਈ ਕੀਤਾ ਜਾਂਦਾ ਹੈ। ਲੱਦਾਖ ਦੇ ਕਾਰਗਿਲ ਵਿਚ ਮੌਜੂਦ ਹਵਾਈ ਪੱਟੀ ਸਮੁੰਦਰ ਤਲ ਤੋਂ 8800 ਫੁੱਟ ਤੋਂ ਵੱਧ ਦੀ ਉਚਾਈ ’ਤੇ ਹੈ। ਇਹ ਇਲਾਕਾ ਉੱਚੀਆਂ ਪਹਾੜੀਆਂ ਤੇ ਸੰਘਣੇ ਜੰਗਲਾਂ ਨਾਲ ਘਿਰਿਆ ਹੋਇਆ ਹੈ। ਇੱਥੇ ਲੈਂਡਿੰਗ ਕਾਫੀ ਮੁਸ਼ਕਲ ਮੰਨੀ ਜਾਂਦੀ ਹੈ। ਰਾਤ ਨੂੰ ਤਾਂ ਹੋਰ ਮੁਸ਼ਕਲ ਹੁੰਦੀ ਹੈ।
ਭਾਰਤ ਨੇ ਲੱਦਾਖ ਵਿਚ ਅਸਲ ਕੰਟਰੋਲ ਲਾਈਨ ਨੇੜੇ 68 ਹਜ਼ਾਰ ਜਵਾਨ ਤਾਇਨਾਤ ਕੀਤੇ ਹੋਏ ਹਨ। ਏਅਰ ਫੋਰਸ ਦੀ ਮਦਦ ਲਈ ਕਰੀਬ 90 ਟੈਂਕ ਵੀ ਤਾਇਨਾਤ ਕੀਤੇ ਹੋਏ ਹਨ। ਸੀ-130 ਜਹਾਜ਼ ਨੇ 1954 ਵਿਚ ਪਹਿਲੀ ਉਡਾਣ ਭਰੀ ਸੀ। ਇਸ ਚਾਰ ਇੰਜਣ ਵਾਲੇ ਟਰਾਂਸਪੋਰਟ ਜਹਾਜ਼ ਨੂੰ ਅਮਰੀਕੀ ਕੰਪਨੀ ਲਾਕਹੀਡ ਮਾਰਟਿਨ ਨੇ ਬਣਾਇਆ ਸੀ। ਬਾਅਦ ਵਿਚ ਨਵੇਂ ਇੰਜਣ, ਫਲਾਈਟ ਡੈੱਕ ਤੇ ਐਡਵਾਂਸ ਸਿਸਟਮ ਨਾਲ ਅੱਪਗਰੇਡ ਕਰਕੇ ਜਹਾਜ਼ ਨੂੰ ਸੀ-130 ਜੇ ਨਾਂਅ ਦਿੱਤਾ ਗਿਆ। ਭਾਰਤ ਸਣੇ 20 ਤੋਂ ਵੱਧ ਦੇਸ਼ ਇਸ ਨੂੰ ਇਸਤੇਮਾਲ ਕਰ ਰਹੇ ਹਨ।

Related Articles

LEAVE A REPLY

Please enter your comment!
Please enter your name here

Latest Articles