ਅਹੁਦਾ ਨਾ ਰਹੇ ਤਾਂ ਹੋਰਡਿੰਗਾਂ ਤੋਂ ਤਸਵੀਰਾਂ ਖੋਤੇ ਦੇ ਸਿੰਙ ਵਾਂਗ ਗਾਇਬ ਹੋ ਜਾਂਦੀਆਂ : ਚੌਹਾਨ

0
239

ਭੋਪਾਲ : ਮੱਧ ਪ੍ਰਦੇਸ਼ ਦੇ ਸਾਬਕਾ ਮੁੱਖ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨੇ ਮੰਗਲਵਾਰ ਕਿਹਾ ਕਿ ਜਦੋਂ ਕੋਈ ਬੰਦਾ ਟਾਪ ਪੋਸਟ ’ਤੇ ਨਹੀਂ ਰਹਿੰਦਾ ਤਾਂ ਹੋਰਡਿੰਗਾਂ ਤੋਂ ਉਸ ਦੀਆਂ ਤਸਵੀਰਾਂ ਖੋਤੇ ਦੇ ਸਿੰਙ ਵਾਂਗ ਉਡ ਜਾਂਦੀਆਂ ਹਨ।
ਇੱਥੇ ਬ੍ਰਹਮ ਕੁਮਾਰੀਆਂ ਦੇ ਸਮਾਗਮ ਨੂੰ ਸੰਬੋਧਨ ਕਰਦਿਆਂ ਚੌਹਾਨ ਨੇ ਕਿਹਾਜ਼ਿੰਦਗੀ ਵਿਚ ਬੜਾ ਆਨੰਦ ਆਉਦਾ ਹੈ, ਜਦੋਂ ਅਸੀਂ ਹੋਰਨਾਂ ਲਈ ਕੰਮ ਕਰਨ ਦੇ ਟੀਚੇ ਮਿੱਥਦੇ ਹਾਂ। ਮੇਰੇ ਕੋਲ ਅਜੇ ਵੀ ਸਮਾਂ ਨਹੀਂ ਬਚਦਾ। ਮੈਂ ਨਿਰੰਤਰ ਮਸਰੂਫ ਰਹਿੰਦਾ ਹਾਂ। ਇਹ ਵਧੀਆ ਹੈ ਕਿ ਸਿਆਸਤ ਤੋਂ ਪਾਸੇ ਜਾ ਕੇ ਕੰਮ ਕਰਨ ਦਾ ਮੌਕਾ ਮਿਲ ਰਿਹਾ ਹੈ।
ਚੌਹਾਨ ਨੇ ਅੱਗੇ ਕਿਹਾਮੋਦੀ ਜੀ ਵਰਗੇ ਆਗੂ ਹਨ, ਜਿਹੜੇ ਦੇਸ਼ ਲਈ ਜਿਊਂਦੇ ਹਨ, ਪਰ ਬਹੁਤ ਸਾਰੇ ਅਜਿਹੇ ਵੀ ਹਨ, ਜਿਹੜੇ ਰੰਗ ਦੇਖਦੇ ਹਨ। ਜੇ ਤੁਸੀਂ ਮੁੱਖ ਮੰਤਰੀ ਹੋ ਤਾਂ ਅਜਿਹੇ ਲੋਕ ਕਹਿੰਦੇ ਹਨ ਕਿ ਤੁਹਾਡੇ ਪੈਰ ਤੇ ਹੱਥ ਕਮਲ ਵਰਗੇ ਹਨ, ਪਰ ਜਦੋਂ ਕੋਈ ਮੁੱਖ ਮੰਤਰੀ ਦੇ ਅਹੁਦੇ ’ਤੇ ਨਹੀਂ ਰਹਿੰਦਾ ਤਾਂ ਹੋਰਡਿੰਗਾਂ ਤੋਂ ਉਸ ਦੀਆਂ ਤਸਵੀਰਾਂ ਇੰਜ ਗਾਇਬ ਹੋ ਜਾਂਦੀਆਂ ਹਨ, ਜਿਵੇਂ ਖੋਤੇ ਦੇ ਸਿਰ ਤੋਂ ਸਿੰਙ ਗਾਇਬ ਹੋ ਜਾਂਦੇ ਹਨ। 64 ਸਾਲਾ ਚੌਹਾਨ ਨੂੰ ਪਿਛਲੇ ਮਹੀਨੇ ਮੋਹਨ ਯਾਦਵ ਲਈ ਮੁੱਖ ਮੰਤਰੀ ਦੀ ਕੁਰਸੀ ਛੱਡਣੀ ਪਈ ਸੀ। ਇਹ ਤਬਦੀਲੀ ਭਾਜਪਾ ਵੱਲੋਂ 163 ਸੀਟਾਂ ਜਿੱਤਣ ਦੀ ਵੱਡੀ ਪ੍ਰਾਪਤੀ ਤੋਂ ਬਾਅਦ ਹੋਈ ਸੀ। ਕਾਂਗਰਸ ਨੂੰ ਸਿਰਫ 66 ਸੀਟਾਂ ਮਿਲੀਆਂ ਸਨ। ਚਾਰ ਵਾਰ ਮੁੱਖ ਮੰਤਰੀ ਰਹੇ ਚੌਹਾਨ ਨੇ ਮੁੱਖ ਮੰਤਰੀ ਦਾ ਅਹੁਦਾ ਗੁਆਉਣ ਤੋਂ ਬਾਅਦ ਪਹਿਲੀ ਵਾਰ ਅਜਿਹੀਆਂ ਟਿੱਪਣੀਆਂ ਨਹੀਂ ਕੀਤੀਆਂ, ਪਿਛਲੇ ਦਿਨੀਂ ਵੀ ਉਨ੍ਹਾ ਕਿਹਾ ਸੀ ਕਿ ਕਈ ਵਾਰ ਰਾਜਤਿਲਕ ਹੋਣ ਤੋਂ ਬਾਅਦ ਬਨਵਾਸ ਹੋ ਜਾਂਦਾ ਹੈ।

LEAVE A REPLY

Please enter your comment!
Please enter your name here