ਦਿੱਲੀ ਦੇ ਦੋ ਪੁਲਸ ਇੰਸਪੈਕਟਰਾਂ ਦੀ ਹਾਦਸੇ ’ਚ ਮੌਤ

0
171

ਨਵੀਂ ਦਿੱਲੀ : ਹਰਿਆਣਾ ਦੇ ਸੋਨੀਪਤ ਜ਼ਿਲ੍ਹੇ ਵਿਚ ਕੁੰਡਲੀ ਸਰਹੱਦ ਨੇੜੇ ਸੜਕ ਹਾਦਸੇ ’ਚ ਦਿੱਲੀ ਪੁਲਸ ਦੇ ਦੋ ਅਧਿਕਾਰੀਆਂ ਦੀ ਮੌਤ ਹੋ ਗਈ। ਉਹ ਨਿੱਜੀ ਕਾਰ ’ਚ ਜਾ ਰਹੇ ਸਨ, ਜੋ ਧੁੰਦ ਕਾਰਨ ਟਰੱਕ ਨਾਲ ਟਕਰਾਅ ਗਈ। ਇਹ ਹਾਦਸਾ ਸੋਮਵਾਰ ਦੇਰ ਰਾਤ ਕਰੀਬ 11.30 ਵਜੇ ਹੋਇਆ। ਮਿ੍ਰਤਕਾਂ ਦੀ ਪਛਾਣ ਉੱਤਰ ਪੱਛਮੀ ਜ਼ਿਲ੍ਹੇ ਦੇ ਸਪੈਸ਼ਲ ਸਟਾਫ ’ਚ ਤਾਇਨਾਤ ਇੰਸਪੈਕਟਰ ਦਿਨੇਸ਼ ਬੈਨੀਵਾਲ ਅਤੇ ਆਦਰਸ਼ ਨਗਰ ਥਾਣੇ ’ਚ ਤਾਇਨਾਤ ਏ ਟੀ ਓ ਇੰਸਪੈਕਟਰ ਰਣਵੀਰ ਵਜੋਂ ਹੋਈ ਹੈ। ਦੋਵੇਂ ਸੋਨੀਪਤ ’ਚ ਆਪਣੇ-ਆਪਣੇ ਘਰ ਜਾ ਰਹੇ ਸਨ।

LEAVE A REPLY

Please enter your comment!
Please enter your name here