ਲਹੌਲ ਸਪਿਤੀ ’ਚ ਮੌਸਮ ਲੈ ਰਿਹੈ ਕਰਵਟ

0
274

ਸ਼ਿਮਲਾ : ਹਿਮਾਚਲ ਪ੍ਰਦੇਸ਼ ਦੀ ਲਹੌਲ ਘਾਟੀ ’ਚ ਮੌਸਮ ਨੇ ਅਚਾਨਕ ਕਰਵਟ ਲੈ ਲਈ ਹੈ। ਰੋਹਤਾਂਗ ਦਰਾ, ਬਾਰਾਲਾਚਾ ਲਾ, ਗੰਗਸਥੰਗ, ਸ਼ਿੰਕੁਲਾ ਵਰਗੇ ਉਚਾਈ ਵਾਲੇ ਇਲਾਕਿਆਂ ’ਚ ਬਰਫਬਾਰੀ ਦੀ ਸੰਭਾਵਨਾ ਬਣ ਗਈ ਹੈ। ਘਾਟੀ ਦੇ ਹੇਠਲੇ ਇਲਾਕਿਆਂ ’ਚ ਤਾਪਮਾਨ ’ਚ ਭਾਰੀ ਗਿਰਾਵਟ ਦਰਜ ਕੀਤੀ ਗਈ। ਇੱਥੇ ਤਾਪਮਾਨ ਮਨਫੀ 22 ਡਿਗਰੀ ਤੱਕ ਪਹੁੰਚ ਗਿਆ ਹੈ। ਨਦੀ, ਨਾਲੇ ਅਤੇ ਅੰਡਰਗਰਾਊਂਡ ਚਸ਼ਮੇ ਬਰਫ਼ ’ਚ ਤਬਦੀਲ ਹੋ ਗਏ ਹਨ। ਮੌਸਮ ਵਿਭਾਗ ਨੇ ਕਿਹਾ ਕਿ 16, 17 ਜਨਵਰੀ ਨੂੰ ਚੰਬਾ, ਕਨੌਰ ਅਤੇ ਸ਼ਿਮਲਾ ਜ਼ਿਲ੍ਹੇ ਦੇ ਉਚਾਈ ਵਾਲੇ ਇਲਾਕਿਆਂ ’ਚ ਹਲਕੀ ਬਰਫ਼ਬਾਰੀ ਹੋ ਸਕਦੀ ਹੈ। ਪਹਾੜਾਂ ’ਤੇ ਬਰਫ਼ਬਾਰੀ ਅਤੇ ਬਾਰਿਸ਼ ਨਾ ਹੋਣ ਦਾ ਵੱਡਾ ਕਾਰਨ ਗਲੋਬਲ ਪੈਟਰਨ ਹੈ। ਉਨ੍ਹਾਂ ਖਦਸ਼ਾ ਪ੍ਰਗਟਾਇਆ ਕਿ ਮੌਸਮ ਪਟੜੀ ’ਤੇ ਨਾ ਆਇਆ ਤਾਂ ਬਹੁਤ ਖ਼ਤਰਨਾਕ ਨਤੀਜੇ ਹੋਣਗੇ। ਜਿੱਥੇ ਇਨ੍ਹਾਂ ਦਿਨਾ ’ਚ ਭਾਰੀ ਬਰਫ਼ਬਾਰੀ ਦੇਖਣ ਨੂੰ ਮਿਲਦੀ ਹੈ, ਹੁਣ ਉਹ ਪਹਾੜੀਆਂ ਬਰਫ਼ ਤੋਂ ਸੰੁਨੀਆਂ ਨਜ਼ਰ ਆ ਰਹੀਆਂ ਹਨ। ਇਨ੍ਹਾਂ ਪਹਾੜੀਆਂ ’ਤੇ ਸਿਰਫ਼ ਪੱਥਰ ਹੀ ਦਿਖਾਈ ਦੇ ਰਹੇ ਹਨ।

LEAVE A REPLY

Please enter your comment!
Please enter your name here