ਵਾਸ਼ਿੰਗਟਨ : ਅਮਰੀਕਾ ’ਚ ਸ਼ਕਤੀਸ਼ਾਲੀ ਤੂਫਾਨ ਕਾਰਨ ਜਨਜੀਵਨ ਅਸਤ-ਵਿਅਸਤ ਹੋ ਗਿਆ। ਤੂਫਾਨ ਕਾਰਨ ਮਿਡਵੇਸਟ ਅਤੇ ਸਾਊਥ ’ਚ ਸੈਂਕੜੇ ਉਡਾਨਾਂ ਨੂੰ ਰੱਦ ਕਰਨਾ ਪਿਆ। ਇਸ ’ਚ ਹਜ਼ਾਰਾਂ ਲੋਕ ਹਵਾਈ ਅੱਡੇ ’ਤੇ ਫਸੇ ਹੋਏ ਹਨ। ਫਲਾਈਟ ਟ੍ਰੈਕਿੰਗ ਦੀ ਵੈੱਬਸਾਈਟ ਦੇ ਅੰਕੜਿਆਂ ਅਨੁਸਾਰ ਤੂਫਾਨ ਕਾਰਨ ਹੁਣ ਤੱਕ 2400 ਤੋਂ ਵੱਧ ਉਡਾਨਾਂ ’ਚ ਦੇਰੀ ਹੋਈ ਅਤੇ 2000 ਤੋਂ ਵੱਧ ਰੱਦ ਕਰ ਦਿੱਤੀਆਂ ਗਈਆਂ।
ਸ਼ਿਕਾਗੋ ਦੇ ਓਹਾਰੇ ਅੰਤਰਰਾਸ਼ਟਰੀ ਹਵਾਈ ਅੱਡੇ ’ਤੇ ਆਉਣ ਵਾਲੀਆਂ 36 ਫੀਸਦੀ ਉਡਾਨਾਂ ’ਚੋਂ ਲੱਗਭੱਗ 40 ਫੀਸਦੀ ਉਡਾਨਾਂ ਰੱਦ ਕਰ ਦਿੱਤੀਆਂ ਗਈਆਂ ਹਨ। ਉਥੇ ਹੀ ਸ਼ਿਕਾਗੋ ਮਿਡਵੇ ਅੰਤਰਰਾਸ਼ਟਰੀ ਹਵਾਈ ਅੱਡੇ ’ਤੇ ਜਾਣ ਅਤੇ ਆਉਣ ਵਾਲੀਆਂ ਉਡਾਨਾਂ ’ਚ ਲੱਗਭੱਗ 60 ਫੀਸਦੀ ਰੱਦ ਕਰ ਦਿੱਤੀਆਂ ਗਈਆਂ।




