ਨਵੀਂ ਦਿੱਲੀ : ਇਨਫੋਰਸਮੈਂਟ ਡਾਇਰੈਕਟੋਰੇਟ (ਈ ਡੀ) ਨੇ ਦਿੱਲੀ ਦੇ ਕਥਿਤ ਸ਼ਰਾਬ ਘੁਟਾਲੇ ’ਚ ਦਿੱਲੀ ਦੇ ਮੁੱਖ ਮੰਤਰੀ ਅਤੇ ਆਮ ਆਦਮੀ ਪਾਰਟੀ ਸੁੁਪਰੀਮੋ ਅਰਵਿੰਦ ਕੇਜਰੀਵਾਲ ਨੂੰ ਚੌਥੀ ਵਾਰ ਸੰਮਨ ਭੇਜਿਆ ਹੈ। ਈ ਡੀ ਨੇ ਤਾਜ਼ਾ ਸੰਮਨ ’ਚ ਕੇਜਰੀਵਾਲ ਨੂੰ 18 ਜਨਵਰੀ ਨੂੰ ਪੁੱਛਗਿੱਛ ਲਈ ਬੁਲਾਇਆ ਹੈ। ਇਸ ਤੋਂ ਪਹਿਲਾਂ ਕੇਜਰੀਵਾਲ ਅਤੇ ਉਸ ਦੀ ਪਾਰਟੀ ਨੇ ਈ ਡੀ ਦੇ ਇਨ੍ਹਾਂ ਤਿੰਨਾਂ ਸੰਮਨਾਂ ਨੂੰ ਗੈਰ-ਕਾਨੂੰਨੀ ਦੱਸਦੇ ਹੋਏ ਦਰਕਿਨਾਰ ਕਰ ਦਿੱਤਾ ਸੀ। ਈ ਡੀ ਦੇ ਤੀਜੇ ਸੰਮਨ ਦੇ ਜਵਾਬ ’ਚ ਜਿਸ ਨੂੰ ਉਨ੍ਹਾ ਗੈਰਕਾਨੂੰਨੀ ਦੱਸਿਆ ਸੀ, ਕੇਜਰੀਵਾਲ ਨੇ ਕਿਹਾ ਸੀ ਕਿ ਉਹ ਸਹਿਯੋਗ ਕਰਨ ਲਈ ਤਿਆਰ ਹਨ, ਪਰ ਏਜੰਸੀ ਦਾ ਇਰਾਦਾ ਉਨ੍ਹਾ ਨੂੰ ਗਿ੍ਰਫਤਾਰ ਕਰਨ ਅਤੇ ਚੋਣ ਪ੍ਰਚਾਰ ਕਰਨ ਤੋਂ ਰੋਕਣਾ ਸੀ।




