ਵੈਲਿੰਗਟਨ : ਨਿਊ ਜ਼ੀਲੈਂਡ ਦੀ ਸਾਬਕਾ ਪ੍ਰਧਾਨ ਮੰਤਰੀ ਜੈਸਿੰਡਾ ਆਰਡਰਨ ਨੇ ਸ਼ਨੀਵਾਰ ਨਿੱਜੀ ਸਮਾਰੋਹ ’ਚ ਲੰਮੇ ਸਮੇਂ ਤੋਂ ਸਾਥੀ ਕਲਾਰਕ ਗੇਫੋਰਡ ਨਾਲ ਵਿਆਹ ਕਰਵਾ ਲਿਆ। ਇਹ ਸਮਾਰੋਹ ਨਿਊ ਜ਼ੀਲੈਂਡ ਦੀ ਰਾਜਧਾਨੀ ਵੈਲਿੰਗਟਨ ਤੋਂ 325 ਕਿਲੋਮੀਟਰ ਦੂਰ ਸੁੰਦਰ ਹਾਕਸ ਬੇਅ ਖੇਤਰ ’ਚ ਹੋਇਆ। ਇਸ ’ਚ ਸਿਰਫ ਪਰਵਾਰ, ਨਜ਼ਦੀਕੀ ਦੋਸਤਾਂ ਅਤੇ 43 ਸਾਲਾ ਆਰਡਰਨ ਦੇ ਸਾਬਕਾ ਸੰਸਦ ਮੈਂਬਰ ਸਾਥੀਆਂ ’ਚੋਂ ਕੁਝ ਨੂੰ ਸੱਦਾ ਦਿੱਤਾ ਗਿਆ ਸੀ।ਆਰਡਰਨ ਅਤੇ 47 ਸਾਲਾ ਗੇਫੋਰਡ ਨੇ 2014 ’ਚ ਮਿਲਣਾ ਸ਼ੁਰੂ ਕੀਤਾ ਸੀ ਤੇ ਪੰਜ ਸਾਲ ਬਾਅਦ ਉਨ੍ਹਾਂ ਦੀ ਮੰਗਣੀ ਹੋਈ।





