25.3 C
Jalandhar
Monday, August 15, 2022
spot_img

ਟਰੱਕਾਂ ਤੇ ਕਾਰ ਵਿਚਾਲੇ ਟੱਕਰ ‘ਚ 6 ਜਿਉਂਦਾ ਸੜੇ

ਸੂਰਤ : ਗੁਜਰਾਤ ‘ਚ ਮੋਡਾਸਾ ਜ਼ਿਲ੍ਹੇ ਦੇ ਆਲਮਪੁਰ ਪਿੰਡ ਦੇ ਕੋਲ ਸ਼ਨੀਵਾਰ ਸਵੇਰੇ ਸੜਕ ਹਾਦਸਾ ਹੋ ਗਿਆ | ਇੱਥੇ ਦੋ ਟਰੱਕ ਅਤੇ ਇੱਕ ਕਾਰ ਵਿਚਾਲੇ ਟੱਕਰ ਹੋ ਗਈ, ਜਿਸ ਦੌਰਾਨ ਤਿੰਨਾਂ ਵਾਹਨਾਂ ਨੂੰ ਅੱਗ ਲੱਗ ਗਈ | ਘਟਨਾ ‘ਚ ਤਿੰਨਾਂ ਵਾਹਨਾਂ ਦੇ ਅੰਦਰ 6 ਲੋਕ ਫਸੇ ਰਹਿ ਗਏ ਅਤੇ ਉਹ ਜਿਉਂਦਾ ਸੜ ਗਏ | ਅੱਗ ਨੂੰ ਕਾਫ਼ੀ ਦੇਰ ਤੱਕ ਬੁਝਾਇਆ ਨਹੀਂ ਜਾ ਸਕਿਆ | ਇੱਕ ਟਰੱਕ ਦੇ ਕਲੀਨਰ, ਦੂਜੇ ਟਰੱਕ ਦੇ ਡਰਾਈਵਰ ਅਤੇ ਕਲੀਨਰ ਅਤੇ ਕਾਰ ‘ਚ ਸਵਾਰ ਤਿੰਨ ਲੋਕਾਂ ਦੀ ਮੌਤ ਹੋ ਗਈ | ਕਾਰ ਡਰਾਈਵਰ ਨੇ ਛਾਲ ਮਾਰ ਕੇ ਆਪਣੀ ਜਾਨ ਬਚਾਅ ਲਈ | ਮੌਕੇ ‘ਤੇ ਮੌਜੂਦ ਲੋਕਾਂ ਨੇ ਦੱਸਿਆ ਕਿ ਦੋ ਟਰੱਕਾਂ ਦੀ ਆਹਮੋ-ਸਾਹਮਣੇ ਟੱਕਰ ਹੋ ਗਈ | ਇਸ ਦੀ ਲਪੇਟ ‘ਚ ਇੱਕ ਕਾਰ ਵੀ ਆ ਗਈ | ਇੱਕ ਟਰੱਕ ‘ਚ ਕੈਮੀਕਲ ਭਰਿਆ ਸੀ, ਜਿਸ ਦੇ ਚਲਦੇ ਤਿੰਨਾਂ ਵਾਹਨਾਂ ਨੂੰ ਅੱਗ ਲੱਗ ਗਈ | ਅੱਗ ਏਨੀ ਤੇਜ਼ੀ ਨਾਲ ਫੈਲੀ ਕਿ ਕਿਸੇ ਨੂੰ ਸੰਭਲਣ ਦਾ ਮੌਕਾ ਨਹੀਂ ਮਿਲਿਆ | ਮੌਕੇ ‘ਤੇ ਪਹੁੰਚੇ ਫਾਇਰ ਬਿ੍ਗੇਡ ਨੇ ਅੱਗ ਬੁਝਾਉਣ ਦੀ ਕੋਸ਼ਿਸ਼ ਕੀਤੀ, ਪਰ ਜਦ ਤੱਕ 6 ਲੋਕਾਂ ਦੀ ਮੌਤ ਹੋ ਚੁੱਕੀ ਸੀ |

Related Articles

LEAVE A REPLY

Please enter your comment!
Please enter your name here

Latest Articles