ਦੇਹਰਾਦੂਨ : ਉਤਰਕਾਸ਼ੀ ਜ਼ਿਲ੍ਹੇ ‘ਚ ਸਿਆਨਾਚੱਟੀ ਅਤੇ ਰਾਨਾਚੱਟੀ ਵਿਚਾਲੇ ਸੜਕ ਧਸਣ ਕਾਰਨ ਯਮੁਨੋਤਰੀ ਹਾਈਵੇ ਸ਼ੁੱਕਰਵਾਰ ਸ਼ਾਮ ਫਿਰ ਤੋਂ ਵੱਡੇ ਵਾਹਨਾਂ ਲਈ ਬੰਦ ਕਰ ਦਿੱਤਾ ਗਿਆ | ਐੱਨ ਐੱਚ ਕਾਰਜਕਾਰੀ ਇੰਜੀਨੀਅਰ ਰਾਜੇਸ਼ ਪੰਤ ਨੇ ਕਿਹਾ ਕਿ ਛੇਤੀ ਹੀ ਸੜਕ ਠੀਕ ਕਰ ਦਿੱਤੀ ਜਾਵੇਗੀ | ਉਧਰ ਵੱਖ-ਵੱਖ ਸੂਬਿਆਂ ਤੋਂ ਚਾਰਧਾਮ ਯਾਤਰਾ ‘ਤੇ ਆਏ ਛੇ ਸ਼ਰਧਾਲੂਆਂ ਦੀ ਦਿਲ ਦੇ ਦੌਰੇ ਕਾਰਨ ਮੌਤ ਹੋ ਗਈ |
ਰੁਦਰਪ੍ਰਯਾਗ ਦੇ ਸੀ ਐੱਮ ਓ ਡਾ. ਬੀ ਕੇ ਸ਼ੁਕਲਾ ਨੇ ਦੱਸਿਆ ਕਿ ਪ੍ਰਦੀਪ ਕੁਲਕਰਨੀ (61) ਨਿਵਾਸੀ ਪੁਣੇ (ਮਹਾਰਾਸ਼ਟਰ) ਅਤੇ ਬੰਸੀ ਲਾਲ (57) ਨਿਵਾਸੀ ਮੰਦਸੌਰ (ਮੱਧ) ਪ੍ਰਦੇਸ਼ ਦੀ ਮੌਤ ਹੋ ਗਈ | ਬਦਰੀਨਾਥ ‘ਚ ਬੀਨਾ ਬੇਨ (55) ਨਿਵਾਸੀ ਗੁਜਰਾਤ ਦੀ ਵੀ ਦਿਲ ਦੀ ਧੜਕਣ ਰੁਕਣ ਮੌਤ ਹੋ ਗਈ | ਰਿਸ਼ੀਕੇਸ਼ ‘ਚ ਚਾਰਧਾਮ ਦੀ ਯਾਤਰਾ ਕਰਕੇ ਵਾਪਸ ਆਏ ਅਵਧੇਸ਼ ਨਰਾਇਣ ਤਿਵਾੜੀ (65) ਨਿਵਾਸੀ ਗੋਰਖਪੁਰ ਦੀ ਮੌਤ ਹੋ ਗਈ | ਹਰਿਦੁਆਰ ਅਤੇ ਰਿਸ਼ੀਕੇਸ਼ ਦੇ ਮੰਦਰਾਂ ਦੇ ਦਰਸ਼ਨ ਲਈ ਆਈ ਸੌਰਮ ਬਾਈ (49) ਨਿਵਾਸੀ ਮੱਧ ਪ੍ਰਦੇਸ਼ ਅਤੇ ਉਮੇਸ਼ ਦਾਸ ਜੋਸ਼ੀ (58) ਮੁੰਬਈ ਦੀ ਵੀ ਦਿਲ ਦਾ ਦੌਰ ਪੈਣ ਕਾਰਨ ਮੌਤ ਹੋ ਗਈ |