ਇੰਫਾਲ : ਮਨੀਪੁਰ ਦੇ ਥੌਬਲ ਜ਼ਿਲ੍ਹੇ ਵਿਚ ਗੋਲੀਬਾਰੀ ਨਾਲ ਬੀ ਐੱਸ ਐੱਫ ਦੇ 3 ਜਵਾਨ ਜ਼ਖਮੀ ਹੋ ਗਏ। ਪੁਲਸ ਨੇ ਦੱਸਿਆ ਕਿ ਬੁੱਧਵਾਰ ਦੇਰ ਰਾਤ ਭੀੜ ’ਚ ਸ਼ਾਮਲ ਕੁਝ ਬੰਦੂਕਧਾਰੀਆਂ ਨੇ ਥੌਬਲ ਪੁਲਸ ਹੈੱਡਕੁਆਰਟਰ ’ਚ ਭੰਨਤੋੜ ਕਰਨ ਦੀ ਕੋਸ਼ਿਸ਼ ਕੀਤੀ ਅਤੇ ਜਵਾਨਾਂ ’ਤੇ ਗੋਲੀਬਾਰੀ ਕੀਤੀ। ਇਸ ਦੌਰਾਨ ਪ੍ਰਸ਼ਾਸਨ ਨੇ ਥੌਬਲ ’ਚ ਕਰਫਿਊ ਲਗਾ ਦਿੱਤਾ ਹੈ।
ਹੂਤੀ ਬਾਗੀਆਂ ’ਤੇ ਮਿਜ਼ਾਈਲਾਂ ਦਾਗੀਆਂ
ਵਾਸ਼ਿੰਗਟਨ : ਅਮਰੀਕੀ ਫੌਜ ਨੇ ਯਮਨ ’ਚ ਹੂਤੀ ਬਾਗੀਆਂ ਦੇ ਕਬਜ਼ੇ ਵਾਲੇ ਇਲਾਕਿਆਂ ’ਤੇ ਮਿਜ਼ਾਈਲਾਂ ਦਾਗੀਆਂ। ਇਜ਼ਰਾਈਲ ਅਤੇ ਹਮਾਸ ਵਿਚਾਲੇ ਚੱਲ ਰਹੀ ਜੰਗ ਦੇ ਵਿਚਕਾਰ ਯਮਨ ਦੇ ਹੂਤੀ ਬਾਗੀਆਂ ’ਤੇ ਅਮਰੀਕੀ ਫੌਜ ਦਾ ਇਹ ਚੌਥਾ ਹਮਲਾ ਹੈ।
ਧਮਾਕੇ ’ਚ ਜਵਾਨ ਸ਼ਹੀਦ
ਰਾਜੌਰੀ : ਨੌਸ਼ਹਿਰਾ ਦੇ ਕਲਾਲ ਸੈਕਟਰ ’ਚ ਕੰਟਰੋਲ ਰੇਖਾ ’ਤੇ ਜ਼ਬਰਦਸਤ ਧਮਾਕੇ ਨਾਲ ਇਕ ਫੌਜੀ ਸ਼ਹੀਦ ਹੋ ਗਿਆ ਹੈ ਅਤੇ ਇਕ ਹੋਰ ਗੰਭੀਰ ਜ਼ਖਮੀ ਹੋ ਗਿਆ। ਕੁਪਵਾੜਾ ਜ਼ਿਲ੍ਹੇ ’ਚ ਸ੍ਰੀਨਗਰ-ਚੌਕੀਬਲ ਹਾਈਵੇਅ ’ਤੇ ਚੌਕੀਬਲ ਨੇੜੇ ਫੌਜ ਨੇ ਇਕ ਆਈ ਈ ਡੀ ਬਰਾਮਦ ਕਰ ਕੇ ਅਤੇ ਉਸ ਨੂੰ ਮੌਕੇ ’ਤੇ ਨਸ਼ਟ ਕਰਕੇ ਵੱਡੀ ਅੱਤਵਾਦੀ ਘਟਨਾ ਨੂੰ ਟਾਲ ਦਿੱਤਾ।




