ਚੰਡੀਗੜ੍ਹ : ਸਾਬਕਾ �ਿਕਟਰ ਅਤੇ ‘ਆਪ’ ਦੇ ਰਾਜ ਸਭਾ ਸੰਸਦ ਮੈਂਬਰ ਹਰਭਜਨ ਸਿੰਘ ਨੇ ਸ਼ਨੀਵਾਰ ਕਿਹਾ ਕਿ ਉਹ ਰਾਮ ਮੰਦਰ ’ਚ ਪ੍ਰਾਣ ਪ੍ਰਤਿਸ਼ਠਾ ਸਮਾਗਮ ’ਚ ਸ਼ਾਮਲ ਹੋਣ ਲਈ ਅਯੁੱਧਿਆ ਜਾਣਗੇ।ਵਿਰੋਧੀ ਧਿਰਾਂ ਵੱਲੋਂ ਸਮਾਗਮ ਦੇ ਸੱਦੇ ਨੂੰ ਠੁਕਰਾਏ ਜਾਣ ’ਤੇ ਹਰਭਜਨ ਸਿੰਘ ਨੇ ਕਿਹਾ, ‘ਇਹ ਸਾਡੀ ਖੁਸ਼ਕਿਸਮਤੀ ਹੈ ਕਿ ਇਹ ਮੰਦਰ ਇਸ ਸਮੇਂ ਉਸਾਰਿਆ ਜਾ ਰਿਹਾ ਹੈ, ਇਸ ਲਈ ਸਾਨੂੰ ਸਾਰਿਆਂ ਨੂੰ ਉੱਥੇ ਜਾਣਾ ਚਾਹੀਦਾ ਹੈ ਅਤੇ ਆਸ਼ੀਰਵਾਦ ਲੈਣਾ ਚਾਹੀਦਾ ਹੈ।’ ਉਨ੍ਹਾਂ ਕਿਹਾ, ‘ਕੋਈ ਜਾਵੇ ਜਾਂ ਨਾ ਜਾਵੇ, ਪਰ ਮੈਂ ਜ਼ਰੂਰ ਜਾਊਂਗਾ’ ਕੋਈ ਪਾਰਟੀ ਜਾਵੇ ਜਾਂ ਨਾ ਜਾਵੇ, ਮੈਂ ਜਾਊਂਗਾ। ਜੇਕਰ ਕਿਸੇ ਨੂੰ ਮੇਰੇ ਰਾਮ ਮੰਦਰ ਜਾਣ ’ਤੇ ਸਮੱਸਿਆ ਹੈ ਤਾਂ ਉਹ ਜੋ ਚਾਹੇ, ਕਰ ਸਕਦਾ ਹੈ।
ਰਸ਼ਿਮਕਾ ਡੀਪ ਫੇਕ ਵੀਡੀਓ ਮਾਮਲੇ ’ਚ ਦਬੋਚਿਆ ਮੁੱਖ ਮੁਲਜ਼ਮ
ਨਵੀਂ ਦਿੱਲੀ : ਅਦਾਕਾਰਾ ਰਸ਼ਿਮਕਾ ਮੰਦਾਨਾ ਦੇ ਡੀਪ ਫੇਕ ਵੀਡੀਓ ਮਾਮਲੇ ’ਚ ਮੁੱਖ ਮੁਲਜ਼ਮ ਨੂੰ ਗਿ੍ਰਫ਼ਤਾਰ ਕਰ ਲਿਆ ਗਿਆ ਹੈ। ਇੰਟੈਲੀਜੈਂਸ ਫਿਊਜਨ ਐਂਡ ਸਟੇ੍ਰੇਟੇਜਿਕ ਅਪ੍ਰੇਸ਼ਨ ਦੇ ਡੀ ਸੀ ਪੀ ਹੇਮੰਤ ਤਿਵਾੜੀ ਨੇ ਇਸ ਬਾਰੇ ਜਾਣਕਾਰੀ ਦਿੱਤੀ। ਕੁਝ ਮਹੀਨੇ ਪਹਿਲਾਂ ਰਸ਼ਿਮਕਾ ਦਾ ਇੱਕ ਫੇਕ ਵੀਡੀਓ ਸਾਹਮਣੇ ਆਇਆ ਸੀ, ਜਿਸ ਨੂੰ ਆਰਟੀਫੀਸ਼ੀਅਲ ਇੰਟੈਲੀਜੈਂਸੀ ਦੀ ਸਹਾਇਤਾ ਨਾਲ ਬਣਾਇਆ ਗਿਆ ਸੀ। ਵੀਡੀਓ ਸਾਹਮਣੇ ਆਉਣ ਤੋਂ ਬਾਅਦ ਲੋਕਾਂ ਨੇ ਚਿੰਤਾ ਪ੍ਰਗਟ ਕਰਦੇ ਹੋਏ ਕਾਰਵਾਈ ਦੀ ਮੰਗ ਕੀਤੀ ਸੀ।




