ਨਵੀਂ ਦਿੱਲੀ : ਆਮ ਆਦਮੀ ਪਾਰਟੀ ਵੱਲੋਂ ‘ਇੱਕ ਦੇਸ਼, ਇੱਕ ਚੋਣ’ ਦੀ ਤਜਵੀਜ਼ ਦਾ ਸਖ਼ਤ ਵਿਰੋਧ ਕੀਤਾ ਗਿਆ ਹੈ।
ਉਨ੍ਹਾ ਇਸ ਮੁੱਦੇ ਨੂੰ ਲੈ ਕੇ ਉਚ ਪੱਧਰੀ ਕਮੇਟੀ ਨੂੰ ਆਪਣੀ ਸਿਫਾਰਿਸ਼ ਭੇਜੀ ਹੈ। ਪਾਰਟੀ ਦੇ ਜਨਰਲ ਸਕੱਤਰ ਪੰਕਜ ਗੁਪਤਾ ਨੇ ਉੱਚ ਪੱਧਰੀ ਕਮੇਟੀ ਦੇ ਜਨਰਲ ਸਕੱਤਰ ਨਿਤੇਨ ਚੰਦਰ ਨੂੰ 13 ਸਫਿਆਂ ਦਾ ਪੱਤਰ ਲਿਖਿਆ ਹੈ। ਆਪ ਨੇ ਪੱਤਰ ਰਾਹੀਂ ਇੱਕ ਦੇਸ਼, ਇੱਕ ਚੋਣ ਦਾ ਵਿਰੋਧ ਕੀਤਾ ਹੈ। ਉਹਨਾ ਕਿਹਾ ਕਿ ਇੱਕ ਸਾਥ ਚੋਣਾਂ ਸੰਸਦੀ ਲੋਕਤੰਤਰ ਦੇ ਵਿਚਾਰ ਨੂੰ ਨੁਕਸਾਨ ਪਹੁੰਚਾਏਗਾ। ਇਹ ਦਲ ਬਦਲ ਅਤੇ ਖਰੀਦੋ-ਫਰੋਖਤ ਨੂੰ ਬੜ੍ਹਾਵਾ ਦੇਵੇਗਾ। ਇਹ ਪੱਤਰ ‘ਆਪ’ ਆਗੂ ਪੰਕਜ ਗੁਪਤਾ ਨੇ ਲਿਖਿਆ ਹੈ। ਇਸ ਪੱਤਰ ਵਿੱਚ ਉਨ੍ਹਾ ਕਿਹਾ ‘ਇਕ ਦੇਸ਼, ਇੱਕ ਚੋਣ’ ਸੰਸਦੀ ਲੋਕਤੰਤਰ, ਸੰਵਿਧਾਨ ਦੇ ਬੁਨਿਆਦੀ ਢਾਂਚੇ ਅਤੇ ਦੇਸ਼ ਦੀ ਸੰਘੀ ਸਿਆਸਤ ਦੇ ਵਿਚਾਰ ਨੂੰ ਨੁਕਸਾਨ ਪਹੁੰਚਾਵੇਗਾ।ਪਾਰਟੀ ਨੇ ਕਿਹਾਇੱਕ ਸਾਥ ਇਲੈਕਸ਼ਨ ਕਰਾਉਣ ਨਾਲ ਜੋ ਲਾਗਤ ਬਚਾੳਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਉਹ ਭਾਰਤ ਸਰਕਾਰ ਦੇ ਸਾਲਾਨਾ ਬਜਟ ਦਾ 0.1 ਫੀਸਦੀ ਹੈ।




