ਨਵੀਂ ਦਿੱਲੀ : ਕਲਵਰ ਮੈਕਸ ਐਂਟਰਟੇਨਮੈਂਟ ਨੇ ਜ਼ੀ ਐਂਟਰਟੇਨਮੈਂਟ ਨਾਲ ਰਲੇਵੇਂ ਦਾ ਸਮਝੌਤਾ ਖਤਮ ਕਰ ਦਿੱਤਾ ਹੈ। ਇਸ ਸਮਝੌਤੇ ਨਾਲ ਦੇਸ਼ ’ਚ 10 ਅਰਬ ਡਾਲਰ ਦਾ ਮੀਡੀਆ ਉੱਦਮ ਬਣਨ ਦੀ ਉਮੀਦ ਸੀ। ਕਲਵਰ ਮੈਕਸ ਐਂਟਰਟੇਨਮੈਂਟ ਨੂੰ ਪਹਿਲਾਂ ਸੋਨੀ ਪਿਕਚਰਜ਼ ਨੈੱਟਵਰਕ ਇੰਡੀਆ (ਐੱਸ ਪੀ ਐੱਨ ਆਈ) ਵਜੋਂ ਜਾਣਿਆ ਜਾਂਦਾ ਸੀ। ਸੋਨੀ ਗਰੁੱਪ ਕਾਰਪੋਰੇਸ਼ਨ ਨੇ ਬਿਆਨ ’ਚ ਕਿਹਾ-ਸੋਨੀ ਗਰੁੱਪ ਕਾਰਪੋਰੇਸ਼ਨ ਦੀ ਪੂਰੀ ਮਲਕੀਅਤ ਵਾਲੀ ਸਹਾਇਕ ਕੰਪਨੀ ਐੱਸ ਪੀ ਐੱਨ ਆਈ ਨੇ ਸੋਮਵਾਰ ਜ਼ੀ ਐਂਟਰਟੇਨਮੈਂਟ ਦੇ ਐੱਸ ਪੀ ਐੱਨ ਆਈ ’ਚ ਰਲੇਵੇਂ ਨਾਲ ਸੰਬੰਧਤ ਨਿਸ਼ਚਿਤ ਸਮਝੌਤਿਆਂ ਨੂੰ ਖਤਮ ਕਰਨ ਲਈ ਨੋਟਿਸ ਜਾਰੀ ਕੀਤਾ ਹੈ, ਜਿਸ ਦਾ ਐਲਾਨ 22 ਦਸੰਬਰ 2021 ਨੂੰ ਕੀਤਾ ਗਿਆ ਸੀ।


