ਯੂਕਰੇਨੀ ਫੌਜੀ ਚੂਹਿਆਂ ਤੋਂ ਪ੍ਰੇਸ਼ਾਨ

0
111

ਕੀਵ : ਰੂਸ ਨਾਲ ਜੰਗ ’ਚ ਯੂਕਰੇਨ ਦੀਆਂ ਫਰੰਟ ਲਾਈਨਾਂ ਚੂਹਿਆਂ ਦੀ ਸਮੱਸਿਆ ਦਾ ਸਾਹਮਣਾ ਕਰ ਰਹੀਆਂ ਹਨ। ਜੰਗੀ ਹਾਲਾਤ ਅਤੇ ਪ੍ਰਤੀਕੂਲ ਠੰਢੇ ਮੌਸਮ ’ਚ ਚੂਹੇ ਸੈਨਿਕਾਂ ’ਚ ਗੰਭੀਰ ਬਿਮਾਰੀਆਂ ਫੈਲਾ ਰਹੇ ਹਨ ਅਤੇ ਫੌਜੀ ਕਾਰਵਾਈਆਂ ’ਚ ਵੀ ਵਿਘਨ ਪਾ ਰਹੇ ਹਨ। ਇਹ ਸਥਿਤੀ ਪਹਿਲੇ ਵਿਸ਼ਵ ਯੁੱਧ ਦੀ ਯਾਦ ਦਿਵਾ ਰਹੀ ਹੈ। ਪਹਿਲੇ ਵਿਸ਼ਵ ਯੁੱਧ ਦੌਰਾਨ ਚੂਹਿਆਂ ਨੇ ਸੈਨਿਕਾਂ ਨੂੰ ਬਹੁਤ ਜ਼ਿਆਦਾ ਦੁਖੀ ਕੀਤਾ ਸੀ। ਯੂਕਰੇਨੀ ਫੌਜ ’ਚ ਇੱਕ ਮਹਿਲਾ ਸਿਪਾਹੀ ਕੀਰਾ ਨੇ ਕਿਹਾ ਕਿ ਚੂਹੇ ਆਰਾਮ ਕਰਨ ਦੀ ਕੋਸ਼ਿਸ਼ ਕਰ ਰਹੇ ਸੈਨਿਕਾਂ ਦੇ ਕੱਪੜਿਆਂ ’ਚ ਦਾਖਲ ਹੋ ਜਾਂਦੇ ਹਨ ਅਤੇ ਉਨ੍ਹਾਂ ਦੀਆਂ ਉਂਗਲਾਂ ਨੂੰ ਕੱਟਦੇ ਹਨ।
ਕੀਰਾ ਦੇ ਬੰਕਰ, ਜਿੱਥੇ ਉਹ ਚਾਰ ਸਿਪਾਹੀਆਂ ਨਾਲ ਰਹਿੰਦੀ ਸੀ, ਉੱਤੇ ਇੱਕ ਹਜ਼ਾਰ ਚੂਹਿਆਂ ਨੇ ਧਾਵਾ ਬੋਲ ਦਿੱਤਾ ਸੀ। ਸਥਿਤੀ ਇਹ ਹੈ ਕਿ ਇਸ ਵੇਲੇ ਇੱਕ ਹਜ਼ਾਰ ਕਿਲੋਮੀਟਰ ਫਰੰਟ ਲਾਈਨ ’ਤੇ ਚੂਹਿਆਂ ਦਾ ਦਬਦਬਾ ਹੈ ਅਤੇ ਠੰਢ ਦੇ ਮੌਸਮ ’ਚ ਨਿੱਘ ਅਤੇ ਭੋਜਨ ਦੀ ਭਾਲ ’ਚ ਜੁਟੇ ਸੈਨਿਕਾਂ ’ਚ ਇਹ ਬਿਮਾਰੀਆਂ ਫੈਲਾ ਰਹੇ ਹਨ। ਯੂਕਰੇਨੀ ਅਤੇ ਰੂਸੀ ਸੈਨਿਕਾਂ ਦੁਆਰਾ ਇੰਟਰਨੈੱਟ ਮੀਡੀਆ ’ਤੇ ਸਾਂਝੇ ਕੀਤੇ ਗਏ ਵੀਡੀਓਜ਼ ’ਚ ਚੂਹੇ ਬਿਸਤਰਿਆਂ ਦੇ ਹੇਠਾਂ, ਬੈਕਪੈਕ, ਬਿਜਲੀ ਦੇ ਜਨਰੇਟਰਾਂ, ਕੋਟ ਦੀਆਂ ਜੇਬਾਂ ਅਤੇ ਸਿਰਹਾਣਿਆਂ ਦੇ ਹੇਠਾਂ ਨਜ਼ਰ ਆਏ।

LEAVE A REPLY

Please enter your comment!
Please enter your name here