ਨਵੀਂ ਦਿੱਲੀ : ਦੇਸ਼ ਦੇ ਉੱਤਰੀ ਹਿੱਸੇ ’ਚ ਠੰਢ ਤੇ ਧੁੰਦ ਦਾ ਜ਼ੋਰ ਸੋਮਵਾਰ ਵੀ ਜਾਰੀ ਰਿਹਾ। ਦਿੱਲੀ ਦੇ ਕੌਮਾਂਤਰੀ ਹਵਾਈ ਅੱਡੇ ’ਤੇ ਧੁੰਦ ਕਾਰਨ ਕਈ ਉਡਾਣਾਂ ’ਚ ਦੇਰੀ ਹੋਈ।
ਭਾਰਤ ਦੇ ਮੌਸਮ ਵਿਭਾਗ ਦੀ ਭਵਿੱਖਬਾਣੀ ਅਨੁਸਾਰ ਸੋਮਵਾਰ ਰਾਤ ਅਤੇ 25 ਜਨਵਰੀ ਨੂੰ ਦਿੱਲੀ ’ਚ ਸੰਘਣੀ ਧੁੰਦ ਦੀ ਸੰਭਾਵਨਾ ਹੈ। 23 ਜਨਵਰੀ ਨੂੰ ਦਿੱਲੀ, ਬਿਹਾਰ ਅਤੇ ਓਡੀਸ਼ਾ ਦੇ ਹਿੱਸਿਆਂ ਵਿਚ ਸੰਘਣੀ ਧੁੰਦ ਛਾ ਸਕਦੀ ਹੈ। 26 ਜਨਵਰੀ ਤੱਕ ਪੰਜਾਬ, ਹਰਿਆਣਾ, ਚੰਡੀਗੜ੍ਹ ਅਤੇ ਉੱਤਰ ਪ੍ਰਦੇਸ਼ ਦੇ ਕੁਝ ਹਿੱਸਿਆਂ ਵਿਚ ਸਵੇਰ ਤੋਂ ਸੰਘਣੀ ਧੁੰਦ ਰਹਿਣ ਦੀ ਸੰਭਾਵਨਾ ਹੈ। ਦਿੱਲੀ ਨੂੰ ਆਉਣ ਤੇ ਇਥੇ ਜਾਣ ਵਾਲੀਆਂ ਕਈ ਰੇਲ ਗੱਡੀਆਂ ਨਿਰਧਾਰਤ ਸਮੇਂ ਤੋਂ ਪਿੱਛੇ ਚੱਲ ਰਹੀਆਂ ਸਨ। 12716 ਅੰਮਿ੍ਰਤਸਰ-ਨੰਦੇੜ ਐੱਕਸਪ੍ਰੈੱਸ 5.30 ਘੰਟੇ ਦੀ ਦੇਰੀ ਨਾਲ ਚੱਲ ਰਹੀ ਸੀ।





