ਗੱਗਲ ਹਵਾਈ ਅੱਡੇ ਦੇ ਵਿਸਥਾਰ ਖਿਲਾਫ ਹੁਕਮ ’ਤੇ ਰੋਕ

0
188

ਨਵੀਂ ਦਿੱਲੀ : ਸੁਪਰੀਮ ਕੋਰਟ ਨੇ ਸੋਮਵਾਰ ਹਿਮਾਚਲ ਦੇ ਕਾਂਗੜਾ ਜ਼ਿਲ੍ਹੇ ’ਚ ਗੱਗਲ ਹਵਾਈ ਅੱਡੇ ਦੇ ਵਿਸਥਾਰ ਪ੍ਰਾਜੈਕਟ ’ਤੇ ਰੋਕ ਲਾਉਣ ਦੇ ਅਦਾਲਤੀ ਹੁਕਮ ’ਤੇ ਰੋਕ ਲਾ ਦਿੱਤੀ। 9 ਜਨਵਰੀ ਨੂੰ ਹਿਮਾਚਲ ਪ੍ਰਦੇਸ਼ ਹਾਈ ਕੋਰਟ ਨੇ ਗੱਗਲ ਹਵਾਈ ਅੱਡੇ ਦੇ ਵਿਸਥਾਰ ’ਤੇ ਰੋਕ ਲਗਾ ਦਿੱਤੀ ਸੀ। ਚੀਫ ਜਸਟਿਸ ਡੀ ਵਾਈ ਚੰਦਰਚੂੜ, ਜਸਟਿਸ ਜੇ ਬੀ ਪਾਰਦੀਵਾਲਾ ਅਤੇ ਜਸਟਿਸ ਮਨੋਜ ਮਿਸ਼ਰਾ ਦੀ ਬੈਂਚ ਨੇ ਹਾਈ ਕੋਰਟ ਦੇ ਹੁਕਮਾਂ ਨੂੰ ਲਾਗੂ ਕਰਨ ’ਤੇ ਰੋਕ ਲਾਈ।
ਕੋਹਲੀ ਇੰਗਲੈਂਡ ਖਿਲਾਫ ਪਹਿਲੇ ਦੋ ਟੈਸਟ ਮੈਚ ਨਹੀਂ ਖੇਡੇਗਾ
ਮੁੰਬਈ : ਭਾਰਤੀ ਕਿ੍ਰਕਟ ਕੰਟਰੋਲ ਬੋਰਡ ਨੇ ਸੋਮਵਾਰ ਦੱਸਿਆ ਕਿ ਵਿਰਾਟ ਕੋਹਲੀ ਨੇ ਨਿੱਜੀ ਕਾਰਨਾਂ ਕਰਕੇ ਇੰਗਲੈਂਡ ਦੇ ਖਿਲਾਫ ਪਹਿਲੇ ਦੋ ਟੈਸਟ ਮੈਚ ਨਾ ਖੇਡਣ ਦਾ ਫੈਸਲਾ ਕੀਤਾ ਹੈ। ਪਹਿਲਾ ਮੈਚ 25 ਜਨਵਰੀ ਨੂੰ ਹੈਦਰਾਬਾਦ ’ਚ ਹੋਵੇਗਾ। ਦੂਜਾ ਮੈਚ 2 ਫਰਵਰੀ ਨੂੰ ਵਿਜ਼ਾਗ ’ਚ ਖੇਡਿਆ ਜਾਵੇਗਾ। ਪੰਜਵਾਂ ਅਤੇ ਆਖਰੀ ਟੈਸਟ ਧਰਮਸ਼ਾਲਾ ’ਚ ਹੋਵੇਗਾ ਅਤੇ ਸੀਰੀਜ਼ 11 ਮਾਰਚ ਨੂੰ ਸਮਾਪਤ ਹੋਵੇਗੀ।
ਰਿਜ਼ਾਰਟ ’ਚੋਂ ਦੋ ਲਾਸ਼ਾਂ ਬਰਾਮਦ
ਸੋਨੀਪਤ : ਸੋਮਵਾਰ ਸਵੇਰੇ ਸੋਨੀਪਤ ਦੇ ਰਿਜ਼ਾਰਟ ’ਚੋਂ ਪੁਰਸ਼ ਅਤੇ ਔਰਤ ਦੀਆਂ ਅਰਧ ਨਗਨ ਲਾਸ਼ਾਂ ਮਿਲੀਆਂ। ਮਿ੍ਰਤਕਾਂ ਦੀ ਪਛਾਣ ਦਿੱਲੀ ਦੇ ਅਸ਼ੋਕ ਵਿਹਾਰ ਦੇ 26 ਸਾਲਾ ਹਿਮਾਂਸ਼ੂ ਅਤੇ ਉਜ਼ਬੇਕਿਸਤਾਨ ਦੀ 32 ਸਾਲਾ ਅਬਦੁਲੇਵਾ ਵਜੋਂ ਹੋਈ ਹੈ। ਪੁਲਸ ਨੇ ਕੇਸ ਦਰਜ ਕਰ ਲਿਆ ਹੈ। ਦੋਨੋਂ ਐਤਵਾਰ ਰਾਤ ਕਰੀਬ 8.30 ਵਜੇ ਜ਼ਿਲ੍ਹੇ ਦੇ ਕਾਮੀ ਪਿੰਡ ’ਚ ਰਿਜ਼ਾਰਟ ‘ਮੇਰਾ ਗਾਓਂ ਮੇਰਾ ਦੇਸ਼’ ’ਚ ਆਏ ਸਨ। ਸਵੇਰੇ ਜਦੋਂ ਦੋਵੇਂ ਆਪਣੇ ਕਮਰੇ ਤੋਂ ਬਾਹਰ ਨਹੀਂ ਆਏ ਤਾਂ ਹੋਟਲ ਦੇ ਕਰਮਚਾਰੀਆਂ ਨੇ ਖਿੜਕੀ ਤੋਂ ਕਮਰੇ ’ਚ ਦੇਖਿਆ ਤਾਂ ਉਹ ਬੈੱਡ ’ਤੇ ਪਏ ਨਜ਼ਰ ਆਏ।

LEAVE A REPLY

Please enter your comment!
Please enter your name here