29.4 C
Jalandhar
Saturday, May 18, 2024
spot_img

ਭਾਰਤ ਉਲੰਪਿਕਸ ਹਾਕੀ ਦੇ ਕਰੜੇ ਪੂਲ ’ਚ

ਲੁਸਾਨ (ਸਵਿਟਜ਼ਰਲੈਂਡ)-ਏਸ਼ੀਆਈ ਖੇਡਾਂ ਦੇ ਚੈਂਪੀਅਨ ਅਤੇ ਟੋਕੀਓ ਓਲੰਪਿਕ ’ਚ ਕਾਂਸੀ ਤਮਗਾ ਜੇਤੂ ਭਾਰਤ ਨੂੰ ਪੈਰਿਸ ਉਲੰਪਿਕਸ ਪੁਰਸ਼ ਹਾਕੀ ਮੁਕਾਬਲੇ ’ਚ ਸਖਤ ਪੂਲ ਬੀ ’ਚ ਰੱਖਿਆ ਗਿਆ ਹੈ। 8 ਵਾਰ ਦੇ ਚੈਂਪੀਅਨ ਭਾਰਤ, ਜਿਸ ਨੇ 41 ਸਾਲਾਂ ਦੇ ਵਕਫੇ ਤੋਂ ਬਾਅਦ ਟੋਕੀਓ ’ਚ ਇਤਿਹਾਸਕ ਕਾਂਸੀ ਦਾ ਤਮਗਾ ਜਿੱਤਿਆ ਸੀ, ਮੌਜੂਦਾ ਉਲੰਪਿਕ ਚੈਂਪੀਅਨ ਅਤੇ ਵਿਸ਼ਵ ਦੇ ਨੰਬਰ 2 ਬੈਲਜੀਅਮ, ਸ਼ਕਤੀਸਾਲੀ ਆਸਟਰੇਲੀਆ, ਰੀਓ ਖੇਡਾਂ ’ਚ ਸੋਨ ਤਮਗਾ ਜੇਤੂ ਅਰਜਨਟੀਨਾ, ਨਿਊ ਜ਼ੀਲੈਂਡ ਅਤੇ ਆਇਰਲੈਂਡ ਨਾਲ ਪੂਲ ’ਚ ਹੈ। ਪੂਲ ਏ ’ਚ ਨੀਦਰਲੈਂਡ, ਜਰਮਨੀ, ਬਰਤਾਨੀਆ, ਸਪੇਨ, ਫਰਾਂਸ ਅਤੇ ਦੱਖਣੀ ਅਫਰੀਕਾ ਹਨ। ਪੈਰਿਸ ਉਲੰਪਿਕਸ 26 ਜੁਲਾਈ ਤੋਂ 11 ਅਗਸਤ ਤੱਕ ਚੱਲਣਗੀਆਂ ਅਤੇ ਹਾਕੀ ਮੁਕਾਬਲੇ 27 ਜੁਲਾਈ ਤੋਂ ਸ਼ੁਰੂ ਹੋ ਕੇ 9 ਅਗਸਤ ਨੂੰ ਖਤਮ ਹੋਣਗੇ।

Related Articles

LEAVE A REPLY

Please enter your comment!
Please enter your name here

Latest Articles