ਮਿਆਂਮਾਰ ਦਾ ਜਹਾਜ਼ ਦੁਰਘਟਨਾਗ੍ਰਸਤ

0
182

ਆਈਜ਼ੋਲ : ਮਿਆਂਮਾਰ ਦਾ ਫੌਜੀ ਜਹਾਜ਼ ਮੰਗਲਵਾਰ ਆਈਜ਼ੋਲ ਦੇ ਬਾਹਰਵਾਰ ਲੇਂਗਪੁਈ ਹਵਾਈ ਅੱਡੇ ’ਤੇ ਹਾਦਸਾਗ੍ਰਸਤ ਹੋ ਗਿਆ ਤੇ ਇਸ ਦੇ ਦੋ ਟੁਕੜੇ ਹੋ ਗਏ। ਉਹ ਪਿਛਲੇ ਹਫਤੇ ਨਸਲੀ ਵਿਦਰੋਹੀ ਸਮੂਹ ‘ਅਰਾਕਾਨ ਆਰਮੀ’ ਨਾਲ ਮੁਕਾਬਲੇ ਤੋਂ ਬਾਅਦ ਸਰਹੱਦ ਪਾਰ ਕਰਕੇ ਭਾਰਤ ਆਏ ਮਿਆਂਮਾਰ ਦੇ ਸੈਨਿਕਾਂ ਨੂੰ ਵਾਪਸ ਲੈਣ ਲਈ ਆਇਆ ਸੀ। ਅਧਿਕਾਰੀਆਂ ਮੁਤਾਬਕ ਹਾਦਸੇ ਦੇ ਸਮੇਂ ਜਹਾਜ਼ ’ਚ 6 ਵਿਅਕਤੀ ਸਵਾਰ ਸਨ ਅਤੇ ਉਨ੍ਹਾਂ ’ਚੋਂ ਤਿੰਨ ਗੰਭੀਰ ਜ਼ਖਮੀ ਹੋ ਗਏ। ਜਹਾਜ਼ ਲੈਂਡਿੰਗ ਦੌਰਾਨ ਹਵਾਈ ਅੱਡੇ ਦੀ ਪੱਟੀ ਤੋਂ ਅੱਗੇ ਨਿਕਲ ਗਿਆ।

LEAVE A REPLY

Please enter your comment!
Please enter your name here