ਦੇਹਰਾਦੂਨ : ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਨੇ ਐਤਵਾਰ ਇੱਥੇ ਕਿਹਾ ਕਿ ਰਾਹੁਲ ਗਾਂਧੀ ਕਾਰਨ ਅੱਜਕੱਲ੍ਹ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਨੀਂਦ ਨਹੀਂ ਆਉਦੀ। ਉਨ੍ਹਾ ਦੇ ਸੁਫਨੇ ਵਿਚ ਪਹਿਲਾਂ ਨਹਿਰੂ, ਰਾਜੀਵ ਤੇ ਸੋਨੀਆ ਆਉਦੇ ਸਨ। ਭਾਜਪਾ ਦੇ ਲੋਕ ਉਨ੍ਹਾ ਨੂੰ ਵਿਸ਼ਣੂ ਦਾ 11ਵਾਂ ਅਵਤਾਰ ਬਣਾਉਣ ਵਿਚ ਲੱਗੇ ਹੋਏ ਹਨ। ਲੋਕ ਸਭਾ ਚੋਣਾਂ ਦੀਆਂ ਤਿਆਰੀਆਂ ਦੇ ਹਿੱਸੇ ਵਜੋਂ ਕਾਰਕੁਨਾਂ ਦੇ ਸੰਮੇਲਨ ਵਿਚ ਖੜਗੇ ਨੇ ਕਿਹਾ ਕਿ ਕਾਂਗਰਸ ਨੇ ਦੇਸ਼ ਲਈ ਕੁਰਬਾਨੀਆਂ ਦਿੱਤੀਆਂ, ਜਦਕਿ ਭਾਜਪਾ ਲੁੱਟ ਰਹੀ ਹੈ।




