27.2 C
Jalandhar
Tuesday, April 16, 2024
spot_img

ਸ੍ਰੀਲੰਕਾ ਸਿਆਸੀ ਘਮਸਾਨ : ਏਸ਼ੀਆ ਕੱਪ ‘ਤੇ ਸੰਕਟ!

ਕੋਲੰਬੋ : ਸ੍ਰੀਲੰਕਾ ਇਨ੍ਹਾਂ ਦਿਨੀਂ ਹਿੰਸਾ, ਭੁੱਖਮਰੀ ਅਤੇ ਆਰਥਕ ਤੰਗੀ ਨਾਲ ਜੂਝ ਰਿਹਾ ਹੈ | ਸ੍ਰੀਲੰਕਾ ਦੇ ਰਾਸ਼ਟਰਪਤੀ ਦੇਸ਼ ਛੱਡ ਕੇ ਭੱਜ ਗਏ ਹਨ | ਸ੍ਰੀਲੰਕਾ ਕ੍ਰਿਕਟਰ ਚਮਿਕਾ ਕਰੂਣਾਰਤਨੇ ਨੇ ਕਿਹਾ—ਦੇਸ਼ ‘ਚ ਤੇਲ (ਪੈਟਰੋਲ, ਡੀਜ਼ਲ) ਦੀ ਵੱਡੀ ਕਮੀ ਹੈ | ਕਈ ਦਿਨਾਂ ਤੱਕ ਲਾਈਨ ‘ਚ ਲੱਗਣ ਤੋਂ ਬਾਅਦ ਲੋਕਾਂ ਨੂੰ ਪੈਟਰੋਲ-ਡੀਜ਼ਲ ਨਸੀਬ ਹੋ ਰਿਹਾ ਹੈ | ਇਸ ਦਾ ਸਿੱਧਾ ਅਸਰ ਕ੍ਰਿਕਟ ‘ਤੇ ਵੀ ਹੋ ਰਿਹਾ ਹੈ | ਉਨ੍ਹਾ ਕਿਹਾ ਕਿ ਮੈਂ ਪ੍ਰੈਕਟਿਸ ‘ਤੇ ਵੀ ਨਹੀਂ ਜਾ ਰਿਹਾ, ਪਤਾ ਨਹੀਂ ਕਿਸ ਤਰ੍ਹਾਂ ਏਸ਼ੀਆ ਕੱਪ ਅਤੇ ਲੰਕਾ ਪ੍ਰੀਮੀਅਰ ਲੀਗ (ਐੱਲ ਪੀ ਐੱਲ) ਹੋਵੇਗੀ | ਉਨ੍ਹਾ ਕਿਹਾ—ਮੇਰੀ ਕਿਸਮਤ ਚੰਗੀ ਸੀ ਕਿ ਦੋ ਦਿਨ ਲਾਈਨ ‘ਚ ਲੱਗਣ ਤੋਂ ਬਾਅਦ ਪੈਟਰੋਲ ਮਿਲ ਗਿਆ, ਕਿਉਂਕਿ ਦੇਸ਼ ‘ਚ ਤੇਲ ਦਾ ਸੰਕਟ ਛਾਇਆ ਹੋਇਆ ਹੈ | ਮੈਂ ਕ੍ਰਿਕਟ ਪ੍ਰੈਕਟਿਸ ਲਈ ਵੀ ਨਹੀਂ ਜਾ ਰਿਹਾ | ਮੈਨੂੰ 10 ਹਜ਼ਾਰ ਦਾ ਹੀ ਪੈਟਰੋਲ ਮਿਲ ਸਕਿਆ, ਜੋ ਸਿਰਫ਼ 2 ਜਾਂ 3 ਦਿਨ ਹੀ ਚੱਲ ਸਕੇਗਾ | ਅਗਸਤ ‘ਚ ਸ੍ਰੀਲੰਕਾ ਦੀ ਮੇਜ਼ਬਾਨੀ ‘ਚ ਹੀ ਏਸ਼ੀਆ ਕੱਪ ਵੀ ਹੋਣਾ ਹੈ | ਨਾਲ ਹੀ ਇਸ ਸਾਲ ਸ੍ਰੀਲੰਕਾ ਪ੍ਰੀਮੀਅਰ ਲੀਗ ਵੀ ਹੋਣੀ ਹੈ | ਇਸ ‘ਤੇ ਆਰਥਕ ਅਤੇ ਤੇਲ ਸੰਕਟ ਦਾ ਅਸਰ ਪੈ ਸਕਦਾ ਹੈ | ਕਰੂਣਾਰਤਨੇ ਨੇ ਕਿਹਾ, ‘ਮੈਂ ਇਨ੍ਹਾਂ ਦਿਨ ‘ਚ ਆਇਆ ਹੈ, ਜਦ ਦੋ ਅਹਿਮ ਸੀਰੀਜ਼ ਅਤੇ ਸ੍ਰੀਲੰਕਾ ਪ੍ਰੀਮੀਅਰ ਲੀਗ ਦਾ ਐਲਾਨ ਹੋਇਆ ਹੈ | ਏਸ਼ੀਆ ਕੱਪ ਵੀ ਆ ਰਿਹਾ ਹੈ | ਐੱਲ ਪੀ ਐੱਲ ਵੀ ਸ਼ਡਿਊਲ ਹੈ, ਮੈਂ ਨਹੀਂ ਜਾਣਦਾ ਕਿ ਕੀ ਹੋਣ ਵਾਲਾ ਹੈ | ਉਨ੍ਹਾ ਕਿਹਾ ਕਿ ਮੈਂ ਇਸ ‘ਤੇ ਜ਼ਿਆਦਾ ਕੁਝ ਨਹੀਂ ਕਹਿ ਸਕਦਾ, ਪਰ ਕੁਝ ਵੀ ਸਹੀ ਨਹੀਂ ਹੋ ਰਿਹਾ | ਉਮੀਦ ਕਰਦਾ ਹਾਂ ਕਿ ਸਹੀ ਲੋਕ ਆਉਣਗੇ (ਸੱਤਾ ‘ਚ) ਅਤੇ ਚੰਗਾ ਸਮਾਂ ਆਵੇਗਾ | ਜਨਤਾ ਚੰਗੇ ਨੇਤਾਵਾਂ ਨੂੰ ਚੁਣੇਗੀ |

Related Articles

LEAVE A REPLY

Please enter your comment!
Please enter your name here

Latest Articles