22.2 C
Jalandhar
Friday, April 19, 2024
spot_img

ਸੰਸਦ ‘ਚ ਰਾਜਪਕਸ਼ੇ ਦਾ ਤਿਆਗ ਪੱਤਰ ਪੜਿ੍ਹਆ

ਕੋਲੰਬੋ : ਸ੍ਰੀਲੰਕਾ ‘ਚ ਜਾਰੀ ਸੰਕਟ ਵਿਚਾਲੇ ਸ਼ਨੀਵਾਰ ਸੰਸਦ ਦੇ ਵਿਸ਼ੇਸ਼ ਸੈਸ਼ਨ ‘ਚ ਸਾਬਕਾ ਰਾਸ਼ਟਰਪਤੀ ਗੋਟਬਾਯਾ ਰਾਜਪਕਸ਼ੇ ਦਾ ਤਿਆਗ ਪੱਤਰ ਪੜਿ੍ਹਆ ਗਿਆ | ਆਪਣੇ ਤਿਆਗ ਪੱਤਰ ‘ਚ ਰਾਜਪਕਸ਼ੇ ਨੇ ਲਿਖਿਆ, ਮੈਂ ਆਪਣੀ ਸਮਰਥਾ ਮੁਤਾਬਕ ਆਪਣੀ ਜਨਮਭੂਮੀ ਦੀ ਸੇਵਾ ਕੀਤੀ ਅਤੇ ਭਵਿੱਖ ‘ਚ ਵੀ ਕਰਦਾ ਰਹਾਂਗਾ | ਅਸੀਂ ਆਰਥਕ ਮੰਦੀ ਨਾਲ ਨਜਿੱਠਣ ਲਈ ਸਰਬ ਪਾਰਟੀ ਸਰਕਾਰ ਬਣਾਉਣ ਵਰਗੇ ਕਦਮ ਚੁੱਕੇ | ਰਾਜਪਕਸ਼ੇ ਨੇ ਆਰਥਕ ਸੰਕਟ ਲਈ ਕੋੋਰੋਨਾ ਅਤੇ ਲਾਕਡਾਊਨ ਨੂੰ ਜ਼ਿੰਮੇਵਾਰ ਠਹਿਰਾਇਆ | ਦੂਜੇ ਪਾਸੇ ਵਰਲਡ ਫੂਡ ਪ੍ਰੋਗਰਾਮ ਨੇ ਦੱਸਿਆ ਕਿ ਸ੍ਰੀਲੰਕਾ ‘ਚ 60 ਲੱਖ ਲੋਕਾਂ ‘ਤੇ ਭੋਜਨ ਸੰਕਟ ਮੰਡਰਾ ਰਿਹਾ ਹੈ | ਦੇਸ਼ ‘ਚ ਵਿਦੇਸ਼ੀ ਕਰੰਸੀ ਦੀ ਭਾਰੀ ਕਿੱਲਤ ਕਾਰਨ ਸਰਕਾਰ ਵਿਦੇਸ਼ਾਂ ਤੋਂ ਜ਼ਰੂਰੀ ਚੀਜ਼ਾਂ ਵੀ ਨਹੀਂ ਲਿਆ ਰਹੀ | ਤੇਲ ਦੀ ਏਨੀ ਜ਼ਿਆਦਾ ਕਿੱਲਤ ਹੈ ਕਿ ਲੋਕਾਂ ਨੂੰ ਪੈਟਰੋਲ, ਡੀਜ਼ਲ ਭਰਵਾਉਣ ਲਈ ਦੋ ਤੋਂ ਤਿੰਨ ਦਿਨ ਤੱਕ ਦਾ ਇੰਤਜ਼ਾਰ ਕਰਨਾ ਪੈ ਰਿਹਾ ਹੈ |
20 ਜੁਲਾਈ ਨੂੰ ਹੋਣ ਵਾਲੇ ਰਾਸ਼ਟਰਪਤੀ ਚੋਣਾਂ ਲਈ ਰਾਨਿਲ ਵਿਕਰਮਾਸਿੰਘੇ, ਸਾਜਿਥ, ਪ੍ਰਮੇਦਾਸਾ, ਅਨੁਰਾ ਕੁਮਾਰਾ ਦਿਸਾਨਾਇਕੇ ਅਤੇ ਦੁਲਾਸ ਅਲਾਪਰੂਮਾ ਨੇ ਨਾਮਜ਼ਦਗੀ ਭਰੀ | ਸ੍ਰੀਲੰਕਾ ‘ਚ ਜਾਰੀ ਸੰਕਟ ਦੇ ਵਿਚਾਲੇ ਸ਼ਨੀਵਾਰ ਭਾਰਤੀ ਹਾਈ ਕਮਿਸ਼ਨਰ ਨੇ ਸੰਸਦ ਦੇ ਸਪੀਕਰ ਨਾਲ ਮੁਲਾਕਾਤ ਕੀਤੀ | ਇਸ ਦੌਰਾਨ ਉਨ੍ਹਾ ਕਿਹਾ ਕਿ ਭਾਰਤ ਸ੍ਰੀਲੰਕਾ ‘ਚ ਲੋਕਤੰਤਰ ਤੇ ਸਥਿਰਤਾ ਦਾ ਸਮਰਥਨ ਕਰਨਾ ਜਾਰੀ ਰੱਖੇਗਾ |

Related Articles

LEAVE A REPLY

Please enter your comment!
Please enter your name here

Latest Articles