ਬਾਦਲ ਪੰਜਾਬ ਦੇ ਵਿਨਾਸ਼ ਪੁਰਸ਼ : ਆਪ

0
222

ਚੰਡੀਗੜ੍ਹ, (ਗੁਰਜੀਤ ਬਿੱਲਾ)-ਆਮ ਆਦਮੀ ਪਾਰਟੀ (ਆਪ) ਨੇ ਸ਼੍ਰੋਮਣੀ ਅਕਾਲੀ ਦਲ (ਬਾਦਲ) ਵੱਲੋਂ ਆਪਣਾ ਕੈਲੰਡਰ ਜਾਰੀ ਕਰਨ ਤੋਂ ਬਾਅਦ ਉਸ ’ਤੇ ਜਵਾਬੀ ਹਮਲਾ ਕੀਤਾ ਅਤੇ ਕਿਹਾਬਾਦਲ ਪੰਜਾਬ ਦੇ ਵਿਕਾਸ ਨਹੀਂ, ‘ਵਿਨਾਸ਼ ਪੁਰਸ਼’ ਹਨ। ਸ਼੍ਰੋਮਣੀ ਅਕਾਲੀ ਦਲ (ਬਾਦਲ) ਨੇ ਮੰਗਲਵਾਰ ਨੂੰ ਇੱਕ ਕੈਲੰਡਰ ਜਾਰੀ ਕੀਤਾ, ਜਿਸ ਵਿੱਚ ਉਨ੍ਹਾ ਬਾਦਲਾਂ ਨੂੰ ‘ਵਿਕਾਸ ਪੁਰਸ਼’ ਦੱਸਿਆ। ਅਕਾਲੀ ਆਗੂ ਖਾਸ ਕਰਕੇ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ’ਤੇ ਚੁਟਕੀ ਲੈਂਦਿਆਂ ‘ਆਪ’ ਪੰਜਾਬ ਨੇ ਕਿਹਾ ਕਿ ਬਾਦਲ ਪੰਜਾਬ ਦੇ ‘ਵਿਕਾਸ ਪੁਰਸ਼’ ਨਹੀਂ, ਕਿਉਂਕਿ ਉਨ੍ਹਾ ਸੱਤਾ ’ਚ ਰਹਿੰਦਿਆਂ ਪੰਜਾਬ ਅਤੇ ਪੰਜਾਬੀਆਂ ਲਈ ਕੁਝ ਨਹੀਂ ਕੀਤਾ। ਉਹਨਾ ਆਪਣੇ ਪਰਵਾਰ ਅਤੇ ਕਾਰੋਬਾਰ ਦਾ ਵਿਕਾਸ ਕੀਤਾ। ‘ਆਪ’ ਪੰਜਾਬ ਨੇ ਆਪਣੇ ਅਧਿਕਾਰਤ ਐੱਕਸ ਅਕਾਊਂਟ ’ਤੇ ਲਿਖਿਆ, ‘ਸੁਖਬੀਰ ਬਾਦਲ, ਤੁਸੀਂ ਪੰਜਾਬ ਦਾ ਵਿਕਾਸ ਨਹੀਂ, ਵਿਨਾਸ਼ ਕੀਤਾ ਹੈ, ਤੁਸੀਂ ਚਿੱਟੇ ਦਾ ਵਿਕਾਸ ਕੀਤਾ, ਤੁਸੀਂ ਆਪਣੇ ਹੋਟਲਾਂ ਦਾ ਵਿਕਾਸ ਕੀਤਾ, ਤੁਸੀਂ ਆਪਣੀਆਂ ਬੱਸਾਂ ਦਾ ਵਿਕਾਸ ਕੀਤਾ, ਤੁਸੀਂ ਪੰਜਾਬ ਦੇ ਲੋਕਾਂ ਦਾ ਨਹੀਂ, ਆਪਣੇ ਪਰਵਾਰ ਦਾ ਵਿਕਾਸ ਕੀਤਾ, ਤੁਸੀਂ ਪੰਜਾਬ ’ਚ ਗੈਂਗਸਟਰਾਂ ਦਾ ਵਿਕਾਸ ਕੀਤਾ।’ ‘ਆਪ’ ਨੇ ਕਿਹਾ ਕਿ ਸਭ ਜਾਣਦੇ ਹਨ ਕਿ ਬਾਦਲਾਂ ਨੇ ਕੀ ਕੀਤਾ, ਇਸੇ ਲਈ ਲੋਕਾਂ ਨੇ 2022 ’ਚ ਉਨ੍ਹਾਂ ਨੂੰ ਬੁਰੀ ਤਰ੍ਹਾਂ ਨਕਾਰ ਦਿੱਤਾ। ਬਾਦਲਾਂ ਨੇ ਆਪਣੇ ਸਿਆਸੀ ਫਾਇਦੇ ਲਈ ਪੰਜਾਬ, ਪੰਜਾਬੀਆਂ ਅਤੇ ਪੰਜਾਬੀਅਤ ਨਾਲ ਵਾਰ-ਵਾਰ ਧੋਖਾ ਕੀਤਾ ਹੈ।

LEAVE A REPLY

Please enter your comment!
Please enter your name here