17 C
Jalandhar
Thursday, November 21, 2024
spot_img

ਹਿਮਾਚਲ ’ਚ ਸੀਜ਼ਨ ਦੀ ਪਹਿਲੀ ਚੰਗੀ ਬਰਫਬਾਰੀ

ਸ਼ਿਮਲਾ : ਕਰੀਬ ਦੋ ਮਹੀਨਿਆਂ ਦੇ ਲੰਮੇ ਸੁੱਕੇ ਦੌਰ ਤੋਂ ਬਾਅਦ ਬੁੱਧਵਾਰ ਹਿਮਾਚਲ ’ਚ ਬਰਫਬਾਰੀ ਅਤੇ ਇਸ ਦੇ ਹੇਠਲੇ ਇਲਾਕਿਆਂ ’ਚ ਹੋਈ ਭਾਰੀ ਬਾਰਸ਼ ਨੇ ਇਸ ਖੇਤਰ ਦੇ ਕਿਸਾਨਾਂ ਅਤੇ ਹੋਟਲ ਮਾਲਕਾਂ ਨੂੰ ਖੁਸ਼ ਕਰ ਦਿੱਤਾ। ਸ਼ਿਮਲਾ ਦੇ ਨੇੜਲੇ ਸੈਰ-ਸਪਾਟਾ ਸਥਾਨਾਂ ਨੇ ਸੀਜ਼ਨ ਦੀ ਪਹਿਲੀ ਚੰਗੀ ਬਰਫਬਾਰੀ ਦੇਖੀ। ਮੌਸਮ ਵਿਭਾਗ ਦੇ ਅਧਿਕਾਰੀ ਨੇ ਦੱਸਿਆ ਕਿ ਸ਼ਿਮਲਾ ਦੇ ਨੇੜਲੇ ਸਥਾਨਾਂ ’ਤੇ ਸਵੇਰੇ ਕਾਫੀ ਬਰਫਬਾਰੀ ਹੋਈ। ਇਹ ਸੀਜ਼ਨ ਦੀ ਪਹਿਲੀ ਚੰਗੀ ਬਰਫਬਾਰੀ ਹੈ। ਪੱਛਮੀ ਗੜਬੜੀ ਕਾਰਨ ਸੂਬੇ ’ਚ ਬਰਫਬਾਰੀ ਵੀਰਵਾਰ ਤੱਕ ਜਾਰੀ ਰਹੇਗੀ।
ਮਨਾਲੀ ਅਤੇ ਡਲਹੌਜ਼ੀ ’ਚ ਵੀ ਬਰਫਬਾਰੀ ਹੋ ਰਹੀ ਸੀ। ਪੁਲਸ ਨੇ ਮੰਗਲਵਾਰ ਸ਼ਾਮ ਨੂੰ ਭਾਰੀ ਬਰਫਬਾਰੀ ਸ਼ੁਰੂ ਹੋਣ ਤੋਂ ਬਾਅਦ ਹਾਈਵੇ ਅਟਲ ਸੁਰੰਗ ਦੇ ਨੇੜੇ ਫਸੇ ਲਗਭਗ 300 ਸੈਲਾਨੀਆਂ ਨੂੰ ਬਚਾਇਆ। ਸੈਲਾਨੀ 50 ਵਾਹਨਾਂ ਅਤੇ ਐੱਚ ਆਰ ਟੀ ਸੀ ਬੱਸ ’ਚ ਸਫਰ ਕਰ ਰਹੇ ਸਨ। ਲਾਹੌਲ ਅਤੇ ਸਪਿਤੀ, ਚੰਬਾ, ਮੰਡੀ, ਕੁੱਲੂ, ਕਨੌਰ, ਸਿਰਮੌਰ ਅਤੇ ਸ਼ਿਮਲਾ ਜ਼ਿਲ੍ਹਿਆਂ ਦੇ ਉੱਚਾਈ ਵਾਲੇ ਖੇਤਰਾਂ ’ਚ ਦਰਮਿਆਨੀ ਬਰਫਬਾਰੀ ਹੋ ਰਹੀ ਸੀ। ਧਰਮਸ਼ਾਲਾ, ਸ਼ਿਮਲਾ, ਸੋਲਨ, ਨਾਹਨ ਅਤੇ ਮੰਡੀ ਸਮੇਤ ਰਾਜ ਦੇ ਹੇਠਲੇ ਖੇਤਰਾਂ ’ਚ ਹਲਕੀ ਤੋਂ ਦਰਮਿਆਨੀ ਬਾਰਸ ਹੋਈ, ਜਿਸ ਨਾਲ ਤਾਪਮਾਨ ’ਚ ਕਾਫੀ ਗਿਰਾਵਟ ਆਈ।

Related Articles

LEAVE A REPLY

Please enter your comment!
Please enter your name here

Latest Articles