ਮੈਕਸੀਕੋ ਸਿਟੀ : ਮੈਕਸੀਕੋ ਦੇ ਸਿਨਾਲੋਆ ਸੂਬੇ ‘ਚ ਬਲੈਕ ਹਾਕ ਫੌਜ ਦਾ ਹੈਲੀਕਾਪਟਰ ਹਾਦਸਾਗ੍ਰਸਤ ਹੋ ਗਿਆ | ਇਸ ਹਾਦਸੇ ‘ਚ 14 ਜਵਾਨਾਂ ਦੀ ਮੌਤ ਹੋ ਗਈ ਅਤੇ ਇੱਕ ਜ਼ਖ਼ਮੀ ਹੋ ਗਿਆ | ਐੱਫ ਬੀ ਆਈ ਦੀ 10 ਮੋਸਟ ਵਾਟਿੰਡ ਸੂਚੀ ‘ਚ ਸ਼ਾਮਲ ਡਰੱਗ ਮਾਫੀਆ ਦੇ ਸਰਗਨੇ ਰਾਫ਼ੇਲ ਕਾਰੋ ਕਵਿੰਟਰੋ ਨੂੰ ਗਿ੍ਫ਼ਤਾਰ ਕੀਤਾ ਗਿਆ ਸੀ | ਮੈਕਸੀਕੋ ਨੇਵੀ ਦੇ ਇੱਕ ਅਧਿਕਾਰੀ ਨੇ ਕਿਹਾ ਕਿ ਹਾਦਸੇ ਦੇ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ |




