14.7 C
Jalandhar
Wednesday, December 11, 2024
spot_img

ਸਿੰਗਾਪੁਰ ਓਪਨ ਦੇ ਫਾਈਨਲ ‘ਚ ਪਹੁੰਚੀ ਸਿੰਧੂ

ਨਵੀਂ ਦਿੱਲੀ : ਭਾਰਤੀ ਬੈਡਮਿੰਟਨ ਸਟਾਰ ਪੀ ਵੀ ਸਿੰਧੂ ਸਿੰਗਾਪੁਰ ਓਪਨ ਦੇ ਫਾਈਨਲ ‘ਚ ਪਹੁੰਚ ਗਈ ਹੈ | ਉਨ੍ਹਾ ਸੈਮੀਫਾਈਨਲ ‘ਚ ਜਾਪਾਨ ਦੀ ਸਾਇਨਾ ਕਾਵਾਕਾਮੀ ਨੂੰ 21-15, 21-7 ਦੇ ਫਰਕ ਨਾਲ ਹਰਾਇਆ | ਕਾਵਾਸਾਮੀ ਦਾ ਰੈਂਕ ਸਿੰਧੂ ਤੋਂ ਥੱਲੇ ਸੀ ਅਤੇ ਇਸ ਮੌਚ ‘ਚ ਉਸ ਦੇ ਜਿੱਤਣ ਦੀ ਸੰਭਾਵਨਾ ਕਾਫ਼ੀ ਜ਼ਿਆਦਾ ਸੀ | ਅੰਤ ‘ਚ ਹੋਇਆ ਵੀ ਇਹੀ ਅਤੇ ਸਿੰਧੂ ਨੇ ਸ਼ਾਨਦਾਰ ਜਿੱਤ ਦਰਜ ਕੀਤੀ | ਦੋ ਵਾਰ ਦੀ ਓਲੰਪਿਕ ਵਿਜੇਤਾ ਸਿੰਧੂ ਨੇ ਇਸ ਸਾਲ ਸੱਯਦ ਮੋਦੀ ਇੰਟਰਨੈਸ਼ਨਲ ਅਤੇ ਸਵਿਸ ਓਪਨ ‘ਚ ਦੋ ਸੁਪਰ ਖਿਤਾਬ ਜਿੱਤੇ ਸਨ | ਇਸ ਤੋਂ ਬਾਅਦ ਉਹ ਸਿੰਗਾਪੁਰ ਓਪਨ ਆਪਣੇ ਨਾਂਅ ਕਰਨ ਤੋਂ ਇੱਕ ਕਦਮ ਦੂਰ ਹੈ | 30 ਮਿੰਟ ਤੱਕ ਚੱਲੇ ਸੈਮੀਫਾਈਨਲ ‘ਚ ਜਿੱਤ ਦੇ ਨਾਲ ਸਿੰਧੂ ਨੇ ਕਾਵਾਸਾਮੀ ਖਿਲਾਫ਼ ਅੜੇ ਰਹਿਣ ਦਾ ਰਿਕਾਰਡ ਕਾਇਮ ਰੱਖਿਆ | ਇਨ੍ਹਾਂ ਦੋਵਾਂ ਖਿਡਾਰਨਾਂ ਵਿਚਾਲੇ ਕੁੱਲ ਤਿੰਨ ਮੈਚ ਹੋਏ ਹਨ ਅਤੇ ਤਿੰਨੇ ਸਿੰਧੂ ਦੇ ਨਾਂਅ ਰਹੇ ਹਨ |

Related Articles

LEAVE A REPLY

Please enter your comment!
Please enter your name here

Latest Articles