21.6 C
Jalandhar
Friday, April 19, 2024
spot_img

ਪ੍ਰੋਫੈਸਰ ਰਤਨ ਲਾਲ ਨੂੰ ਜ਼ਮਾਨਤ

ਨਵੀਂ ਦਿੱਲੀ : ਵਾਰਾਨਸੀ ਦੇ ਗਿਆਨਵਾਪੀ ਮਸਜਿਦ ‘ਚ ਕਥਿਤ ਸ਼ਿਵਿਲੰਗ ਮਿਲਣ ਦੇ ਦਾਅਵੇ ‘ਤੇ ਇਤਰਾਜ਼ਯੋਗ ਪੋਸਟ ਕਰਨ ਵਾਲੇ ਦਿੱਲੀ ਯੂਨੀਵਰਸਿਟੀ ਦੇ ਪ੍ਰੋਫੈਸਰ ਰਤਨ ਲਾਲ ਨੂੰ ਕੋਰਟ ਤੋਂ ਜ਼ਮਾਨਤ ਮਿਲ ਗਈ | ਉਨ੍ਹਾ ਨੂੰ 50 ਹਜ਼ਾਰ ਦੇ ਨਿੱਜੀ ਮੁਚੱਲਕੇ ‘ਤੇ ਜ਼ਮਾਨਤ ਦਿੱਤੀ ਗਈ ਹੈ | ਦਿੱਲੀ ਪੁਲਸ ਨੇ ਉਨ੍ਹਾ ਨੂੰ ਸ਼ੁੱਕਰਵਾਰ ਰਾਤ ਗਿ੍ਫ਼ਤਾਰ ਕੀਤਾ ਸੀ | ਰਤਨ ਲਾਲ ਦੀ ਗਿ੍ਫ਼ਤਾਰੀ ਖਿਲਾਫ਼ ਦਿੱਲੀ ਯੂਨੀਵਰਸਿਟੀ ਦੇ ਵਿਦਿਆਰਥੀਆਂ, ਕੁਝ ਪ੍ਰੋਫੈਸਰਾਂ ਨੇ ਪ੍ਰਦਰਸ਼ਨ ਵੀ ਕੀਤਾ | ਸੀ ਐੱਮ ਐੱਮ ਐੱਮ (ਸੈਂਟਰਲ) ਸਿਧਾਰਥ ਮਲਿਕ ਦੀ ਕੋਰਟ ‘ਚ ਸ਼ਨੀਵਾਰ ਨੂੰ ਪੁਲਸ ਅਤੇ ਬਚਾਅ ਪੱਖ ਵੱਲੋਂ ਲੰਮੀ ਬਹਿਸ ਚੱਲੀ | ਦੋਵਾਂ ਪੱਖਾਂ ਨੂੰ ਸੁਣਨ ਤੋਂ ਬਾਅਦ ਕੋਰਟ ਨੇ 30 ਮਿੰਟ ਦਾ ਸਮਾਂ ਲਿਆ ਅਤੇ ਆਦੇਸ਼ ਸੁਰੱਖਿਅਤ ਰੱਖ ਲਿਆ ਸੀ | ਬਾਅਦ ‘ਚ ਕੋਰਟ ਨੇ 50 ਹਜ਼ਾਰ ਦੇ ਨਿੱਜੀ ਮੁਚੱਲਕੇ ‘ਤੇ ਰਤਨ ਲਾਲ ਨੂੰ ਜ਼ਮਾਨਤ ਦੇਣ ਦਾ ਫੈਸਲਾ ਸੁਣਾਇਆ | ਦਿੱਲੀ ਪੁਲਸ ਨੇ ਕਿਹਾ ਕਿ ਮੁਲਜ਼ਮ ਦੀ ਨਿਆਂਇਕ ਹਿਰਾਸਤ ਚਾਹੀਦੀ ਹੈ | ਹਾਲਾਂਕਿ ਕੋਰਟ ਨੇ ਪੁਲਸ ਦੀ ਮੰਗ ਖਾਰਜ ਕਰ ਦਿੱਤੀ |

Related Articles

LEAVE A REPLY

Please enter your comment!
Please enter your name here

Latest Articles