18.3 C
Jalandhar
Thursday, November 21, 2024
spot_img

ਸੁਰੰਗ ਹਾਦਸਾ : ਮਲਬੇ ‘ਚੋਂ 9 ਮਜ਼ਦੂਰਾਂ ਦੀਆਂ ਲਾਸ਼ਾਂ ਕੱਢੀਆਂ

ਜੰਮੂ : ਸੁਰੰਗ ਹਾਦਸੇ ‘ਚ ਹੁਣ ਤੱਕ 9 ਮਜ਼ਦੂਰਾਂ ਦੀਆਂ ਲਾਸ਼ਾਂ ਕੱਢੀਆਂ ਜਾ ਚੁੱਕੀਆਂ ਹਨ | ਮਲਬੇ ‘ਚ ਹਾਲੇ ਵੀ 1 ਮਜ਼ਦੂਰ ਦੀ ਤਲਾਸ਼ ਜਾਰੀ ਹੈ | ਵੀਰਵਾਰ ਰਾਤ 11 ਵਜੇ ਰਾਮਬਨ ਜ਼ਿਲ੍ਹੇ ਦੇ ਖੂਨੀ ਨਾਲੇ ਕੋਲ ਬਣ ਰਹੀ ਸੁਰੰਗ ਦਾ ਇੱਕ ਹਿੱਸਾ ਡਿੱਗ ਗਿਆ ਸੀ | ਮਲਬੇ ‘ਚ 12 ਮਜ਼ਦੂਰ ਫਸ ਗਏ ਸਨ | ਹਾਲਾਂਕਿ ਉਸ ਦੌਰਾਨ ਦੋ ਜਖ਼ਮੀਆਂ ਨੂੰ ਕੱਢ ਲਿਆ ਗਿਆ ਸੀ | ਇਸ ‘ਚ ਪੱਛਮੀ ਬੰਗਾਲ ਤੋਂ 5, ਅਸਾਮ ਤੋਂ 1 ਅਤੇ ਨੇਪਾਲ ਤੋਂ 2 ਤੇ ਬਾਕੀ ਸਥਾਨਕ ਮਜ਼ਦੂਰ ਸਨ | ਇਸ ਤੋਂ ਬਾਅਦ ਸ਼ੁੱਕਰਵਾਰ ਸ਼ਾਮ ਨੂੰ ਰੈਸਕਿਊ ਦੌਰਾਨ 1 ਮਜ਼ਦੂਰ ਦੀ ਲਾਸ਼ ਕੱਢੀ ਗਈ ਸੀ | 20 ਮਈ ਨੂੰ ਹੀ ਸ਼ਾਮ ਕਰੀਬ 5 ਵਜੇ ਰੈਸਕਿਊ ਦੌਰਾਨ ਤੇਜ਼ ਹਨੇਰੀ ਦੌਰਾਨ ਇੱਕ ਵਾਰ ਫਿਰ ਤੋਂ ਲੈਂਡ ਸਲਾਈਡ ਹੋਈ ਅਤੇ ਨਿਰਮਾਣ ਅਧੀਨ ਸੁਰੰਗ ਦਾ ਹਿੱਸਾ 24 ਘੰਟਿਆਂ ‘ਚ ਦੂਜੀ ਵਾਰ ਡਿੱਗ ਗਿਆ | ਇਸ ਵਾਰ ਕੋਈ ਮਜ਼ਦੂਰ ਜਾਂ ਮੁਲਾਜ਼ਮ ਤਾਂ ਨਹੀਂ ਫਸਿਆ, ਪਰ ਰੈਸਕਿਊ ‘ਚ ਲੱਗੀਆਂ ਮਸ਼ੀਨਾਂ ਦਬ ਗਈਆਂ | ਸ਼ਨੀਵਾਰ ਸਵੇਰ ਕਰੀਬ ਸਾਢੇ 5 ਵਜੇ ਦੋਬਾਰਾ ਰੈਸਕਿਊ ਸ਼ੁਰੂ ਕੀਤਾ ਗਿਆ | ਸ਼ਾਮ 5.30 ਤੱਕ ਕੁੱਲ 9 ਮਜ਼ਦੂਰਾਂ ਦੀਆਂ ਲਾਸ਼ਾਂ ਕੱਢੀਆਂ ਗਈਆਂ | ਹੁਣ ਮਲਬੇ ‘ਚ ਪਿਛਲੇ ਤਿੰਨ ਦਿਨ ‘ਚੋਂ 1 ਮਜ਼ਦੂਰ ਦੀ ਤਲਾਸ਼ ਜਾਰੀ ਹੈ |

Related Articles

LEAVE A REPLY

Please enter your comment!
Please enter your name here

Latest Articles