ਹੈਦਰਾਬਾਦ : ਸੀ ਪੀ ਆਈ ਦੀ ਕੌਮੀ ਕੌਂਸਲ ਮੀਟਿੰਗ ਹੈਦਰਾਬਾਦ ਵਿਖੇ ਨਿਸ਼ਾ ਸਿੱਧੂ, ਰਾਮਾ �ਿਸ਼ਨ ਪਾਂਡਾ ਤੇ ਸੰਮਬਸਿਵਾ ਰਾਓ ਦੇ ਪ੍ਰਧਾਨਗੀ ਮੰਡਲ ਅਧੀਨ ਸ਼ੁਰੂ ਹੋਈ। ਸੀ ਪੀ ਆਈ ਦੇ ਕੁੱਲ ਹਿੰਦ ਜਨਰਲ ਸਕੱਤਰ ਡੀ ਰਾਜਾ ਨੇ ਲੋਕ ਸਭਾ ਚੋਣਾਂ, ਪਾਰਟੀ ਮੈਂਬਰਸ਼ਿਪ, ਪਾਰਟੀ ਫੰਡ ਏਜੰਡਾ ਪੇਸ਼ ਕੀਤਾ। ਅਮਰਜੀਤ ਕੌਰ ਨੇ ਸ਼ੋਕ ਮਤਾ ਪੇਸ਼ ਕੀਤਾ, ਜੋ ਸਰਬਸੰਮਤੀ ਨਾਲ ਪਾਸ ਹੋਇਆ ਤੇ ਖੜ੍ਹੇ ਹੋ ਕੇ ਕਾਮਰੇਡਾਂ ਤੇ ਹਮਦਰਦਾਂ ਨੂੰ ਸ਼ਰਧਾਂਜਲੀ ਅਰਪਿਤ ਕੀਤੀ ਗਈ। ਕਾਮਰੇਡ ਰਾਜਾ ਨੇ ਅਜੋਕੇ ਸਿਆਸੀ ਹਾਲਾਤ ’ਤੇ ਚਾਨਣਾ ਪਾਇਆ ਤੇ ਇਸ ਏਜੰਡੇ ’ਤੇ ਕੌਮੀ ਕੌਂਸਲ ਮੈਂਬਰਾਂ ਨੂੰ ਬੋਲਣ ਦੀ ਅਪੀਲ ਕੀਤੀ। ਪਿਛਲੇ ਕੰਮਾਂ ਦੀ ਰਿਪੋਰਟ ਵੀ ਪੇਸ਼ ਹੋਈ, ਜੋ ਵਿਚਾਰ-ਚਰਚਾ ਤੋਂ ਬਾਅਦ ਵਾਧਿਆਂ ਸਮੇਤ ਪਾਸ ਹੋਵੇਗੀ।
ਮੋਦੀ ਸਰਕਾਰ ਦੀ ਨੀਤੀ ਦੇਸ਼ ਲਈ ਅੱਤ ਘਾਤਕ ਤੇ ਦੇਸ਼ ਨੂੰ ਖੇਰੂੰ-ਖੇਰੂੰ ਕਰਨ ਵਾਲੀ ਹੈ। ਮੋਦੀ ਕਾਰਪੋਰੇਟ ਘਰਾਣਿਆਂ ਦੇ ਹੁਕਮ ’ਤੇ ਕੰਮ ਕਰ ਰਿਹਾ ਹੈ। ਕਾਰਪੋਰੇਟੀਏ ਚਾਹੁੰਦੇ ਹਨ ਕਿ ਹਿੰਦ ਦੇ ਟੋਟੇ-ਟੋਟੇ ਕਰਕੇ ਇਸ ਨੂੰ ਹੜੱਪ ਲਿਆ ਜਾਵੇ। ਕਾਰਪੋਰੇਟ ਖਾਸ ਕਰਕੇ ਹਿੰਦ ਦੀ ਧਰਤੀ ’ਤੇ ਕਬਜ਼ਾ ਕਰਨਾ ਚਾਹੁੰਦੇ ਹਨ। ਕਾਰਪੋਰੇਟਾਂ ਨੇ ਪਹਿਲਾਂ ਹਿੰਦ ਦੀ ਧਰਤੀ ਹੜੱਪਣ ਵਾਸਤੇ ਮੋਦੀ ਸਰਕਾਰ ਤੋਂ ਤਿੰਨ ਕਾਲੇ ਕਾਨੂੰਨ ਬਣਵਾਏ ਸਨ, ਉਹ ਕਿਸਾਨਾਂ ਦੇ ਕਰੜੇ ਸੰਘਰਸ਼ ਨਾਲ ਵਾਪਸ ਹੋਏ ਤੇ ਇੱਕ ਵੇਰਾਂ ਸਾਡੀ ਸੋਨੇ ਵਰਗੀ ਧਰਤੀ ਬਚ ਗਈ। ਜੇ ਮੋਦੀ 2024 ਦੀਆਂ ਲੋਕ ਸਭਾ ਚੋਣਾਂ ਜਿੱਤ ਗਿਆ ਤਾਂ ਫਿਰ ਸਾਡੀ ਧਰਤੀ ਮਾਂ ਬਚਣੀ ਮੁਸ਼ਕਲ ਹੈ। ਇਸ ਕਰਕੇ ਲੋਕ ਸਭਾ ਚੋਣਾਂ ਵਿੱਚ ਕਿਰਤੀ ਤੇ ਦੇਸ਼ ਭਗਤ ਆਵਾਮ ਨੂੰ ਹਰ ਹਾਲਤ ਵਿੱਚ ਮੋਦੀ ਨੂੰ ਹਰਾਉਣਾ ਚਾਹੀਦਾ ਹੈ। ‘ਇੰਡੀਆ’ ਗੱਠਜੋੜ ਵਿੱਚ ਸ਼ਾਮਲ ਪਾਰਟੀਆਂ ਜੇ ਆਪੋ-ਆਪਣੇ ਸਿਆਸੀ ਹਿੱਤਾਂ ਤੋਂ ਉਪਰ ਉੱਠ ਕੇ ਇਮਾਨਦਾਰੀ ਨਾਲ ਚੋਣਾਂ ਵਿੱਚ ਨਿਤਰਣ ਤਾਂ ਮੋਦੀ ਨੂੰ ਹਰਾਇਆ ਜਾ ਸਕਦਾ ਹੈ। ਕੌਮੀ ਕੌਂਸਲ ਦੀ ਮੀਟਿੰਗ ਵਿੱਚ ਪੰਜਾਬ ਤੋਂ ਬੰਤ ਸਿੰਘ ਬਰਾੜ, ਹਰਦੇਵ ਅਰਸ਼ੀ, ਨਿਰਮਲ ਸਿੰਘ ਧਾਲੀਵਾਲ, ਨਰਿੰਦਰ ਸੋਹਲ, ਡਾਕਟਰ ਅਰੁਣ ਮਿੱਤਰਾ, ਗੁਲਜ਼ਾਰ ਗੋਰੀਆ ਤੇ ਪਿ੍ਰਥੀਪਾਲ ਸਿੰਘ ਮਾੜੀਮੇਘਾ ਪਹੁੰਚੇ ਹਨ।