ਪਟਿਆਲਾ : ਪਟਿਆਲਾ ਕੇਂਦਰੀ ਜੇਲ੍ਹ ‘ਚ ਬੰਦ ਕਿ੍ਕਟਰ ਤੋਂ ਸਿਆਸਤਦਾਨ ਬਣੇ ਕਾਂਗਰਸੀ ਆਗੂ ਨਵਜੋਤ ਸਿੰਘ ਸਿੱਧੂ ਦੇ ਹੁਣ ਗੋਡਿਆਂ ਦੇ ਜੋੜਾਂ ‘ਚ ਦਰਦ ਹੋ ਰਿਹਾ ਹੈ | ਇਸ ਤੋਂ ਬਾਅਦ ਆਰਥੋਪੈਡਿਕ ਸਰਜਨ ਨੂੰ ਜੇਲ੍ਹ ਅੰਦਰ ਸਿੱਧੂ ਦੀ ਜਾਂਚ ਕਰਨੀ ਪਈ | ਸਿੱਧੂ ਨੂੰ ਇਕ ਸਾਲ ਦੀ ਸਖਤ ਸਜ਼ਾ ਭੁਗਤਣ ਲਈ 34 ਸਾਲ ਪੁਰਾਣੇ ਰੋਡ ਰੇਜ ਕੇਸ ਵਿੱਚ ਪਟਿਆਲਾ ਕੇਂਦਰੀ ਜੇਲ੍ਹ ਵਿੱਚ ਬੰਦ ਕੀਤਾ ਗਿਆ ਹੈ | ਪੰਜਾਬ ਪ੍ਰਦੇਸ ਕਾਂਗਰਸ ਕਮੇਟੀ (ਪੀ ਪੀ ਸੀ ਸੀ) ਦੇ ਸਾਬਕਾ ਪ੍ਰਧਾਨ ਨੂੰ ਜੋੜਾਂ ਦੇ ਦਰਦ ਕਾਰਨ ਆਪਣੇ ਨਿਯਮਤ ਕੰਮ ਕਰਨ ‘ਚ ਮੁਸ਼ਕਲ ਆ ਰਹੀ ਹੈ | ਸਿੱਧੂ ਦੇ ਸਰੀਰ ਦਾ ਭਾਰ 123 ਕਿਲੋਗ੍ਰਾਮ ਦੇ ਕਰੀਬ ਹੋਣ ਕਾਰਨ ਉਸ ਨੂੰ ਵਾਰ-ਵਾਰ ਉਠਣ-ਬੈਠਣ ‘ਚ ਮੁਸ਼ਕਲ ਆ ਰਹੀ ਹੈ | ਜਾਂਚ ਤੋਂ ਬਾਅਦ ਡਾਕਟਰ ਨੇ ਸਿੱਧੂ ਨੂੰ ਆਪਣਾ ਭਾਰ ਘਟਾਉਣ ਦਾ ਸੁਝਾਅ ਦਿੱਤਾ ਹੈ | ਡਾਕਟਰਾਂ ਨੇ ਸਿੱਧੂ ਨੂੰ ਗੋਡਿਆਂ ਨੂੰ ਮਜ਼ਬੂਤ ਕਰਨ ਦੀਆਂ ਕਸਰਤਾਂ ਕਰਨ ਦੀ ਸਲਾਹ ਦਿੱਤੀ ਹੈ |