ਭਾਜਪਾ ਦੀ ਧੋਖਾਧੜੀ ਖਿਲਾਫ ਚੰਡੀਗੜ੍ਹ ਨਗਰ ਨਿਗਮ ਦਫਤਰ ਅੱਗੇ ਭੁੱਖ ਹੜਤਾਲ ਕਰਨਗੇ ‘ਆਪ’ ਆਗੂ

0
192

ਚੰਡੀਗੜ੍ਹ (ਗੁਰਜੀਤ ਬਿੱਲਾ)
ਚੰਡੀਗੜ੍ਹ ਮੇਅਰ ਚੋਣਾਂ ਵਿੱਚ ਹੋਈ ਧਾਂਦਲੀ ਦਾ ਲਗਾਤਾਰ ਵਿਰੋਧ ਕਰ ਰਹੇ ਆਮ ਆਦਮੀ ਪਾਰਟੀ (ਆਪ) ਚੰਡੀਗੜ੍ਹ ਦੇ ਆਗੂ ਹੁਣ ਸੈਕਟਰ 17 ਵਿੱਚ ਨਗਰ ਨਿਗਮ ਭਵਨ ਦੇ ਸਾਹਮਣੇ ਭੁੱਖ ਹੜਤਾਲ ਕਰਨਗੇ।
ਐਤਵਾਰ ‘ਆਪ’ ਦੇ ਧਰਨੇ ਦੌਰਾਨ ਇਸ ਸਬੰਧੀ ਜਾਣਕਾਰੀ ਦਿੰਦਿਆਂ ‘ਆਪ’ ਚੰਡੀਗੜ੍ਹ ਦੇ ਸਹਿ-ਇੰਚਾਰਜ ਡਾਕਟਰ ਸੰਨੀ ਆਹਲੂਵਾਲੀਆ ਨੇ ਮੀਡੀਆ ਨੂੰ ਦੱਸਿਆ ਕਿ ਅੱਜ ਤੋਂ ਰੋਜ਼ਾਨਾ ਪੰਜ ‘ਆਪ’ ਆਗੂ (ਇੱਕ ਕੌਂਸਲਰ ਅਤੇ ਚਾਰ ਵਲੰਟੀਅਰ) 24 ਘੰਟੇ ਭੁੱਖ ਹੜਤਾਲ ਕਰਨਗੇ ਅਤੇ ਫਿਰ ਅਗਲੇ ਦਿਨ ਪੰਜ ਹੋਰ ਆਗੂ ਲੋਕਤੰਤਰ ਦੇ ਕਾਤਲਾਂ ਖਿਲਾਫ ਮਰਨ ਵਰਤ ’ਤੇ ਬੈਠਣਗੇ। ਡਾ. ਆਹਲੂਵਾਲੀਆ ਨੇ ਕਿਹਾ ਕਿ ਇਹ ‘ਵੋਟ ਚੋਰ ਬੀ ਜੇ ਪੀ‘ ਦੇ ਖਿਲਾਫ ਅਤੇ ਸਾਡੇ ਲੋਕਤੰਤਰ ਨੂੰ ਬਚਾਉਣ ਲਈ ਭੁੱਖ ਹੜਤਾਲ ਹੈ, ਇਹ ਉਦੋਂ ਤੱਕ ਜਾਰੀ ਰਹੇਗੀ, ਜਦੋਂ ਤੱਕ ਮੇਅਰ ਚੋਣਾਂ ’ਚ ਧਾਂਦਲੀ ਲਈ ਜ਼ਿੰਮੇਵਾਰ ਪ੍ਰੀਜ਼ਾਈਡਿੰਗ ਅਫਸਰ ਅਨਿਲ ਮਸੀਹ ਖਿਲਾਫ ਕਾਰਵਾਈ ਨਹੀਂ ਕੀਤੀ ਜਾਂਦੀ ਅਤੇ ਭਾਜਪਾ ਦਾ ਫਰਜ਼ੀ ਮੇਅਰ ਹਟਾਇਆ ਨਹੀਂ ਜਾਂਦਾ। ਡਾਕਟਰ ਆਹਲੂਵਾਲੀਆ ਨੇ ਕਿਹਾ ਕਿ ਅਨਿਲ ਮਸੀਹ ਕੋਈ ਅਧਿਕਾਰੀ ਨਹੀਂ, ਜਿਸ ਨੂੰ ਮੇਅਰ ਦੀ ਚੋਣ ਦੀ ਨਿਗਰਾਨੀ ਲਈ ਨਿਯੁਕਤ ਕੀਤਾ ਗਿਆ ਸੀ, ਉਹ ਭਾਜਪਾ ਦਾ ਡਾਕੂ ਹੈ, ਉਹ ਭਾਜਪਾ ਦਾ ਮਾਈਨਾਰਿਟੀ ਵਿੰਗ ਦਾ ਸਕੱਤਰ ਹੈ। ਉਸ ਨੇ 30 ਜਨਵਰੀ ਨੂੰ ਚੰਡੀਗੜ੍ਹ ਵਿੱਚ ਲੋਕਤੰਤਰ ਦਾ ਕਤਲ ਕੀਤਾ ਅਤੇ ਚੰਡੀਗੜ੍ਹ ਦੇ ਸਾਰੇ ਸੀਨੀਅਰ ਆਪ ਆਗੂਆਂ, ਜਿਨ੍ਹਾਂ ਵਿੱਚ ਪ੍ਰਦੀਪ ਛਾਬੜਾ, ਚੰਦਰਮੁਖੀ ਸ਼ਰਮਾ, ਪ੍ਰੇਮ ਲਤਾ ਅਤੇ ਸਾਰੇ ਕੌਂਸਲਰ ਸ਼ਾਮਲ ਹਨ, ਨੇ ਇਸ ਵਿਰੁੱਧ ਪ੍ਰਦਰਸ਼ਨ ਕਰਨ ਦਾ ਫੈਸਲਾ ਕੀਤਾ ਹੈ। ਇਸ ਤੋਂ ਇਲਾਵਾ ‘ਆਪ’ ਚੰਡੀਗੜ੍ਹ ਦੀਆਂ ਪ੍ਰਮੁੱਖ ਥਾਵਾਂ ਜਿਵੇਂ ਰੋਜ਼ ਗਾਰਡਨ ਅਤੇ ਸੁਖਨਾ ਝੀਲ ’ਤੇ ਵੀ ਕੈਂਡਲ ਮਾਰਚ ਕੱਢੇਗੀ ਅਤੇ ਅਸੀਂ ਘਰ-ਘਰ ਜਾ ਕੇ ਲੋਕਾਂ ਨੂੰ ਭਾਜਪਾ ਦੀ ਤਾਨਾਸ਼ਾਹੀ ਵਿਰੁੱਧ ਜਾਗਰੂਕ ਕਰਾਂਗੇ। ਬਾਅਦ ’ਚ ਚੰਡੀਗੜ੍ਹ ਪੁਲਸ ਨੇ ਸ਼ਾਂਤਮਈ ਢੰਗ ਨਾਲ ਪ੍ਰਦਰਸ਼ਨ ਕਰ ਰਹੇ ‘ਆਪ’ ਆਗੂਆਂ ’ਤੇ ਤਾਕਤ ਦੀ ਵਰਤੋਂ ਕੀਤੀ। ਇਸ ਦੌਰਾਨ ‘ਆਪ’ ਚੰਡੀਗੜ੍ਹ ਦੇ ਸਹਿ-ਇੰਚਾਰਜ ਡਾ. ਆਹਲੂਵਾਲੀਆ ਦੀ ਪੱਗ ਉਤਰ ਗਈ ਅਤੇ ਉਨ੍ਹਾ ਦੇ ਸਿਰ ’ਤੇ ਸੱਟ ਵੀ ਲੱਗੀ। ਚੰਡੀਗੜ੍ਹ ਪੁਲਸ ਨੇ ‘ਆਪ’ ਦੇ ਕਈ ਆਗੂਆਂ ਨੂੰ ਗਿ੍ਰਫਤਾਰ ਵੀ ਕਰ ਲਿਆ।

LEAVE A REPLY

Please enter your comment!
Please enter your name here