ਨਵੀਂ ਦਿੱਲੀ : ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਐਤਵਾਰ ਦੋਸ਼ ਲਾਇਆ ਕਿ ਉਨ੍ਹਾ ਵਿਰੁੱਧ ਸਾਜ਼ਿਸ਼ ਚੱਲ ਰਹੀ ਹੈ ਤੇ ਇਸ ਦੇ ਪਿੱਛੇ ਭਾਜਪਾ ਹੈ। ਉਨ੍ਹਾ ਇਹ ਵੀ ਕਿਹਾ ਕਿ ਭਾਜਪਾ ਨੇ ਉਨ੍ਹਾ ਨੂੰ ਪੇਸ਼ਕਸ਼ ਕੀਤੀ ਸੀ, ਪਰ ਉਹ ਕਦੇ ਵੀ ਭਾਜਪਾ ’ਚ ਸ਼ਾਮਲ ਨਹੀਂ ਹੋਣਗੇ।
ਕੇਜਰੀਵਾਲ ਨੇ ਕਿਹਾਭਾਜਪਾ ਸਾਡੇ ਖਿਲਾਫ ਜਿੰਨੀਆਂ ਮਰਜ਼ੀ ਸਾਜ਼ਿਸ਼ਾਂ ਕਰ ਲਵੇ, ਸਫਲ ਨਹੀਂ ਹੋਵੇਗੀ। ਮੈਂ ਕਦੇ ਥੱਲੇ ਨਹੀਂ ਲੱਗਾਂਗਾ। ਉਨ੍ਹਾ ਮੈਨੂੰ ਕਿਹਾ ਸੀ ਕਿ ਭਾਜਪਾ ਵਿਚ ਸ਼ਾਮਲ ਹੋ ਜਾ, ਪਰ ਮੈਂ ਕਿਹਾ ਕਿ ਕਦੇ ਨਹੀਂ ਹੋਵਾਂਗਾ। ਮੈਂ ਕਿਉ ਭਾਜਪਾ ਵਿਚ ਸ਼ਾਮਲ ਹੋਵਾਂ? ਆਮ ਆਦਮੀ ਪਾਰਟੀ ਦੇ ਕਨਵੀਨਰ ਨੇ ਕਿਹਾਜੇ ਤੁਸੀਂ ਭਾਜਪਾ ਵਿਚ ਵੜ ਜਾਂਦੇ ਹੋ ਤਾਂ ਤੁਹਾਡੇ ਸਾਰੇ ਅਪਰਾਧ ਮੁਆਫ ਹੋ ਜਾਂਦੇ ਹਨ, ਪਰ ਅਸੀਂ ਕੀ ਗਲਤ ਕੀਤਾ ਹੈ? ਅਸੀਂ ਸਕੂਲ, ਹਸਪਤਾਲ ਤੇ ਸੜਕਾਂ ਬਣਾ ਰਹੇ ਹਾਂ ਅਤੇ ਸੀਵਰ ਦੀ ਮੁਰੰਮਤ ਕਰ ਰਹੇ ਹਾਂ।





