22.5 C
Jalandhar
Friday, November 22, 2024
spot_img

ਸਾਬਕਾ ਸਪੀਕਰ ਨਿਰਮਲ ਸਿੰਘ ਕਾਹਲੋਂ ਦਾ ਦਿਹਾਂਤ

ਡੇਰਾ ਬਾਬਾ ਨਾਨਕ
(ਰਮੇਸ਼ ਸ਼ਰਮਾ)
ਸੀਨੀਅਰ ਅਕਾਲੀ ਆਗੂ ਅਤੇ ਪੰਜਾਬ ਵਿਧਾਨ ਸਭਾ ਦੇ ਸਾਬਕਾ ਸਪੀਕਰ ਨਿਰਮਲ ਸਿੰਘ ਕਾਹਲੋਂ (79) ਦਾ ਦਿਹਾਂਤ ਹੋ ਗਿਆ | ਉਹ ਪਿਛਲੇ ਕਈ ਦਿਨਾਂ ਤੋਂ ਬਿਮਾਰ ਚੱਲ ਰਹੇ ਸਨ, ਜਿਸ ਕਾਰਨ ਉਨ੍ਹਾ ਨੂੰ ਹਸਪਤਾਲ ‘ਚ ਦਾਖਲ ਕਰਵਾਇਆ ਗਿਆ ਸੀ | ਵਿਧਾਨ ਸਭਾ ਹਲਕਾ ਫਤਹਿਗੜ੍ਹ ਚੂੜੀਆਂ ਤੋਂ ਵਿਧਾਇਕ ਰਹੇ ਸੀਨੀਅਰ ਅਕਾਲੀ ਆਗੂ ਨਿਰਮਲ ਸਿੰਘ ਕਾਹਲੋਂ ਸ਼੍ਰੋਮਣੀ ਅਕਾਲੀ ਦਲ ਦੀ ਰੀੜ੍ਹ ਦੀ ਹੱਡੀ ਵਜੋਂ ਜਾਣੇ ਜਾਂਦੇ ਘਾਗ ਸਿਆਸਤਦਾਨ ਸਨ | ਉਹ ਦੋ ਵਾਰ ਕੈਬਨਿਟ ਮੰਤਰੀ ਤੇ ਇੱਕ ਵਾਰ ਵਿਧਾਨ ਸਭਾ ਪੰਜਾਬ ਦੇ ਸਪੀਕਰ ਰਹੇ |
ਉਨ੍ਹਾ ਦੀ ਮੌਤ ‘ਤੇ ਅਕਾਲੀ ਦਲ ਦੇ ਸਰਪ੍ਰਸਤ ਪ੍ਰਕਾਸ਼ ਸਿੰਘ ਬਾਦਲ, ਪ੍ਰਧਾਨ ਸੁਖਬੀਰ ਸਿੰਘ ਬਾਦਲ, ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਅਤੇ ਵੱਖ-ਵੱਖ ਆਗੂਆਂ ਨੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ | ਉਨ੍ਹਾ ਦੇ ਸਪੁੱਤਰ ਰਵੀਕਰਨ ਸਿੰਘ ਕਾਹਲੋਂ ਵੱਲੋਂ ਫੇਸਬੁਕ ‘ਤੇ ਜਾਣਕਾਰੀ ਸਾਂਝੀ ਕੀਤੀ ਗਈ | ਉਨ੍ਹਾ ਦੱਸਿਆ ਕਿ ਮੇਰੇ ਪਿਤਾ ਜੀ ਨਿਰਮਲ ਸਿੰਘ ਕਾਹਲੋਂ ਰਾਤ 2 ਵਜੇ ਐਸਕਾਰਟ ਹਸਪਤਾਲ ਵਿਖੇ ਅਕਾਲ ਪੁਰਖ ਵੱਲ਼ੋਂ ਬਖਸ਼ੇ ਸੁਆਸ ਪੂਰੇ ਕਰਕੇ ਇਸ ਫਾਨੀ ਸੰਸਾਰ ਨੂੰ ਅਲਵਿਦਾ ਕਹਿ ਗਏ ਹਨ | ਉਨ੍ਹਾ ਦਾ ਅੰਤਮ ਸੰਸਕਾਰ 17 ਜੁਲਾਈ (ਐਤਵਾਰ) ਨੂੰ 11.30 ਵਜੇ ਉਹਨਾ ਦੇ ਜੱਦੀ ਪਿੰਡ ਦਾਦੂਜੋਧ ਨਜ਼ਦੀਕ ਫਤਹਿਗੜ੍ਹ ਚੂੜੀਆਂ ਵਿਖੇ ਕੀਤਾ ਜਾਵੇਗਾ | ਇਸ ਮੌਕੇ ਸਾਬਕਾ ਮੰਤਰੀ ਰਣਜੀਤ ਸਿੰਘ ਬ੍ਰਹਮਪੁਰਾ, ਜਥੇਦਾਰ ਲਖਬੀਰ ਸਿੰਘ ਲੋਧੀਨੰਗਲ, ਜਥੇਦਾਰ ਸੁੱਚਾ ਸਿੰਘ ਛੋਟੇਪੁਰ, ਜਥੇਦਾਰ ਅਰਵਿੰਦਰਪਾਲ ਸਿੰਘ ਪੱਖੋਕੇ, ਜਥੇਦਾਰ ਰਵਿੰਦਰ ਸਿੰਘ ਬ੍ਰਹਮਪੁਰਾ, ਬਾਬਾ ਬੁੱਧ ਸਿੰਘ ਨਿੱਕੇ ਘੁੰਮਣਾਂ ਵਾਲੇ, ਐਡਵੋਕੇਟ ਪਰਮੀਤ ਸਿੰਘ ਬੇਦੀ, ਜਥੇਦਾਰ ਅਮਰੀਕ ਸਿੰਘ ਸ਼ਾਹਪੁਰ ਗੁਰਾਇਆ, ਐੱਸ ਐੱਸ ਪੀ ਗੁਰਮੀਤ ਸਿੰਘ, ਜਥੇਦਾਰ ਅਮਰੀਕ ਸਿੰਘ ਖਲੀਲਪੁਰ, ਬਲਵਿੰਦਰ ਸਿੰਘ ਹਰੂਵਾਲ, ਜਗਤਾਰ ਸਿੰਘ ਗੋਸਲ, ਨਿਰਮਲ ਸਿੰਘ ਰੱਤਾ, ਮਨਮੋਹਨ ਸਿੰਘ ਪੱਖੋਕੇ, ਬਲਵਿੰਦਰ ਸਿੰਘ ਬਿੱਲੂ ਤਲਵੰਡੀ ਗੁਰਾਇਆ, ਸਤਬੀਰ ਸਿੰਘ ਬਿੱਟੂ, ਇੰਦਰਜੀਤ ਸਿੰਘ ਸ਼ਹਿਜ਼ਾਦਾ, ਸੁਖਦੇਵ ਸਿੰਘ ਭੋਲਾ, ਗੁਰਜਿੰਦਰ ਮੱਲ੍ਹੀ ਐੱਮ ਸੀ, ਰਾਜ ਕੁਮਾਰ ਐੱਮ ਸੀ, ਪਿ੍ਥੀਪਾਲ ਸਿੰਘ, ਸੁੱਚਾ ਸਿੰਘ ਐੱਮ ਸੀ, ਵਿੱਕੀ ਨਰਵਾਲ, ਰਜਿੰਦਰ ਸਿੰਘ ਵੈਰੋਕੇ, ਮੈਨੇਜਰ ਬਲਜੀਤ ਸਿੰਘ, ਮੈਨੇਜਰ ਹਿੰਮਤ ਸਿੰਘ ਮਾਨ, ਜੋਗਾ ਸਿੰਘ ਮਾਨ, ਐੱਸ ਡੀ ਓ ਕਿਰਪਾਲ ਸਿੰਘ, ਡਾ. ਕਮਲ ਜੋਤੀ ਸਪੋਕਸਮੈਨ ਭਾਜਪਾ, ਬਾਪੂ ਚੰਨਣ ਸਿੰਘ ਝੰਗੀ, ਮੱਖਣ ਸਿੰਘ ਜੌੜੀਆਂ , ਅਮਰਜੀਤ ਸਿੰਘ ਝੰਗੀ, ਲਵਲੀ ਪੀ ਏ, ਖਹਿਰਾ ਪੀ ਏ, ਸੁਖਵਿੰਦਰ ਸਿੰਘ ਤਲਵੰਡੀ ਰਾਮਾ, ਜਗਰੂਪ ਸਿੰਘ ਸ਼ਾਹਪੁਰ, ਹਰਜੀਤ ਸਿੰਘ ਲਾਲੇ ਨੰਗਲ, ਲਖਵਿੰਦਰ ਸਿੰਘ ਬੱਲ ਐੱਮ ਸੀ, ਸੁਖਦੇਵ ਸਿੰਘ ਕਾਹਲੋਂ, ਬੂਟਾ ਸਿੰਘ ਸਰਪੰਚ ਖੁਸਰ, ਗੁਰਮੀਤ ਸਿੰਘ ਖਾਸਾਂਵਾਲੀ, ਬਲਬੀਰ ਸਿੰਘ ਬੱਲ, ਸਵਰਨਜੀਤ ਸਿੰਘ ਰੰਧਾਵਾ, ਮੋਹਣ ਸਿੰਘ ਚਾਕਾਂਵਾਲੀ, ਇੰਸਪੈਕਟਰ ਇੰਦਰਜੀਤ ਸਿੰਘ, ਪਿ੍ੰਸੀਪਲ ਪਲਵਿੰਦਰ ਕੌਰ ਬੇਦੀ ਸਮੇਤ ਵੱਖ-ਵੱਖ ਸਿਆਸੀ ਆਗੂਆਂ ਤੋਂ ਇਲਾਵਾ ਵੱਖ-ਵੱਖ ਯੂਨੀਅਨਾਂ ਦੇ ਨੁਮਾਇੰਦਿਆਂ ਨੇ ਉਨ੍ਹਾ ਦੇ ਗ੍ਰਹਿ ਦਾਦੂਜੋਧ ਵਿਖੇ ਆ ਕੇ ਰਵੀਕਰਨ ਸਿੰਘ ਕਾਹਲੋਂ, ਡਾ. ਸ਼ਿਵਕਰਨ ਸਿੰਘ ਕਾਹਲੋਂ ਤੇ ਹੋਰ ਪਰਵਾਰਕ ਮੈਂਬਰਾਂ ਨਾਲ ਦੁੱਖ ਸਾਂਝਾ ਕੀਤਾ |

Related Articles

LEAVE A REPLY

Please enter your comment!
Please enter your name here

Latest Articles